JALANDHAR WEATHER

ਕਾਂਗਰਸ ਦੇ ਪ੍ਰੋਗਰਾਮ 'ਚ ਹੀ ਰਾਜਾ ਵੜਿੰਗ ਤੇ ਡਾ. ਧਰਮਵੀਰ ਗਾਂਧੀ ਖਿਲਾਫ ਲੱਗੇ ਨਾਅਰੇ

ਪਟਿਆਲਾ, 20 ਅਪ੍ਰੈਲ, (ਅਮਨਦੀਪ ਸਿੰਘ)-ਕਾਂਗਰਸ ਦੇ ਪ੍ਰੋਗਰਾਮ ਵਿਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਡਾ. ਧਰਮਵੀਰ ਗਾਂਧੀ ਖਿਲਾਫ ਨਾਅਰੇ ਲੱਗੇ। ਕਾਂਗਰਸ ਦੇ ਵਰਕਰਾਂ ਵਲੋਂ ਰੋਸ ਵਿਚ ਆ ਕੇ ਰਾਜਾ ਵੜਿੰਗ ਖਿਲਾਫ ਹੀ ਹੱਲਾ ਬੋਲ ਦਿੱਤਾ। ਇਹ ਪ੍ਰੋਗਰਾਮ ਸਾਬਕਾ ਐਮ. ਐਲ. ਏ. ਹਰਦਿਆਲ ਕੰਬੋਜ ਵਲੋਂ ਰਾਜਪੁਰੇ ਵਿਚ ਕਰਵਾਇਆ ਗਿਆ ਸੀ ਜਿਥੇ ਪ੍ਰੋਗਰਾਮ ਖਤਮ ਹੁੰਦਿਆਂ ਹੀ ਨਾਅਰੇਬਾਜ਼ੀ ਸ਼ੁਰੂ ਹੋ ਗਈ। ਇਸ ਮੌਕੇ ਵਰਕਰਾਂ ਵਲੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਮਿਲਣ ਉਤੇ ਵਿਰੋਧ ਕੀਤਾ ਗਿਆ ਤੇ ਨਾਲ ਹੀ ਰਾਜਾ ਵੜਿੰਗ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਗਈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ