ਯੂਪੀ ਬੋਰਡ ਨਤੀਜਾ 2024 : 2 ਵਿਦਿਆਰਥੀਆਂ ਨੇ ਕੀਤਾ ਟਾਪ
ਉਤਰ ਪ੍ਰਦੇਸ਼, 20 ਅਪ੍ਰੈਲ-ਪ੍ਰਾਚੀ ਨਿਗਮ ਨੇ ਹਾਈ ਸਕੂਲ ਦੀ ਪ੍ਰੀਖਿਆ ਵਿਚ 98.50 ਫੀਸਦੀ ਅੰਕ ਲੈ ਕੇ ਟਾਪ ਕੀਤਾ ਅਤੇ ਸ਼ੁਭਮ ਵਰਮਾ ਨੇ 97.80 ਫੀਸਦੀ ਅੰਕ ਲੈ ਕੇ ਇੰਟਰਮੀਡੀਏਟ ਪ੍ਰੀਖਿਆ ਵਿਚ ਟਾਪ ਕੀਤਾ। ਦੋਵੇਂ ਵਿਦਿਆਰਥੀ ਸੀਤਾਪੁਰ ਦੇ ਰਹਿਣ ਵਾਲੇ ਹਨ।