ਮਮਦੋਟ : ਅੱਗ ਲੱਗਣ ਨਾਲ ਤਿੰਨ ਕਨਾਲ ਕਣਕ ਸੜੀ
ਮਮਦੋਟ, 20 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਮਮਦੋਟ ਦੇ ਪਿੰਡ ਜੋਧਪੁਰ ਵਿਚ ਬਿਜਲੀ ਕਾਰਨ ਲੱਗੀ ਅੱਗ ਨਾਲ ਕਿਸਾਨ ਦੀ ਕਣਕ ਸੜਨ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਪਿੰਡ ਜੋਧਪੁਰ ਵਿਚੋਂ ਲੰਘਦੀ ਬਿਜਲੀ ਦੀ 66 ਕੇ.ਵੀ. ਬਿਜਲੀ ਲਾਈਨ ਦੀ ਇਕ ਤਾਰ ਟੁੱਟਣ ਨਾਲ ਹੇਠਾਂ ਖੜ੍ਹੀ ਕਿਸਾਨ ਟਹਿਲ ਸਿੰਘ ਪੁੱਤਰ ਕੁੰਦਨ ਸਿੰਘ ਦੀ ਕਰੀਬ ਤਿੰਨ ਕਨਾਲ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਪਿੰਡ ਵਾਸੀਆਂ ਵਲੋਂ ਟ੍ਰੈਕਟਰਾਂ ਦੀ ਮਦਦ ਨਾਲ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ ਉਤੇ ਕਾਬੂ ਪਾ ਲਿਆ ਗਿਆ।