ਹਰਿਆਣਾ : ਸ਼ਮਸ਼ਾਨਘਾਟ ਦੀ ਕੰਧ ਡਿੱਗਣ ਨਾਲ ਇਕ ਬੱਚੇ ਸਮੇਤ 4 ਮੌ-ਤਾਂ
ਗੁਰੂਗ੍ਰਾਮ (ਹਰਿਆਣਾ) 20 ਅਪ੍ਰੈਲ - ਹਰਿਆਣਾ ਦੇ ਗੁਰੂਗ੍ਰਾਮ ਦੇ ਅਰਜੁਨ ਨਗਰ ਵਿਚ ਅੱਜ ਸ਼ਮਸ਼ਾਨਘਾਟ ਦੀ ਕੰਧ ਡਿੱਗਣ ਨਾਲ ਇਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।