ਕਿਸਾਨਾਂ ਨੇ ਚੁੰਗੀ ਨੰਬਰ 7 ’ਤੇ ਲਗਾਇਆ ਧਰਨਾ, ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
![](/cmsimages/20240222/4439021__vf.jpg)
ਫਿਰੋਜ਼ਪੁਰ, 22 ਫਰਵਰੀ (ਕੁਲਬੀਰ ਸਿੰਘ ਸੋਢੀ)- ਖਨੌਰੀ ਬਾਰਡਰ ’ਤੇ ਬੀਤੇ ਦਿਨ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਹਰਿਆਣਾ ਪੁਲਿਸ ਨੇ ਗੋਲੀਬਾਰੀ ਕੀਤੀ, ਜਿਸ ਵਿਚ ਪੰਜਾਬ ਦਾ ਇਕ 21 ਸਾਲ ਦਾ ਨੌਜਵਾਨ ਸ਼ਹੀਦ ਹੋ ਗਿਆ। ਹਰਿਆਣਾ ਸਰਕਾਰ ਦੇ ਮਾੜੇ ਵਤੀਰੇ ਦੇ ਰੋਸ ਵਿਚ ਬੀ.ਕੇ.ਯੂ. ਕਾਦੀਆਂ ਵਲੋਂ ਹਰਿਆਣਾ ਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਛਾਉਣੀ ਦੀ ਚੁੰਗੀ ਨੰਬਰ 7 ’ਤੇ ਧਰਨਾ ਲਗਾ ਕੇ ਰੋਸ ਪ੍ਰਦਸ਼ਰਨ ਸ਼ੁਰੂ ਕਰ ਦਿੱਤਾ ਹੈ।