JALANDHAR WEATHER

ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਹੀਦ ਦਾ ਦਰਜਾ ਦੇਵੇ ਸੂਬਾ ਸਰਕਾਰ :ਡਲੇਵਾਲ

ਪਟਿਆਲਾ, 22 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਸਰਕਾਰ ਤਰੀਕੇ ਦੇ ਨਾਲ ਅਸੀਂ ਇਕੱਲੇ ਬਿਆਨ ਦੇ ਨਾਲ ਬੁੱਤਾ ਨਾ ਸਾਰੇ ਪੰਜਾਬ ਸਰਕਾਰ ਸਾਡੇ ਸੂਬੇ ਦੀ ਹੱਦ ਅੰਦਰ ਆ ਕੇ ਸਾਡੇ ਨੌਜਵਾਨਾਂ ਨੂੰ ਮਾਰਨਾ ਉੱਥੇ ਖੜੀ ਮਸ਼ੀਨਰੀ ਦੀ ਭੰਨ ਤੋੜ ਕਰਨਾ ਦੇਖਦੇ ਹੋਏ ਪੰਜਾਬ ਸਰਕਾਰ ਬਣਦੇ ਮੁਕੱਦਮੇ ਦਰਜ ਕਰੇ। ਇਹ ਗੱਲ ਰਾਜਿੰਦਰਾ ਹਸਪਤਾਲ ਵਿਖੇ ਇੱਕ ਪ੍ਰੈਸ ਮਿਲਨੀ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਹੋਰਨਾਂ ਵਲੋਂ ਕਹੀ ਗਈ। ਇੱਥੇ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਦੇ ਉੱਪਰ ਵਾਹਨਾਂ ਦੇ ਉੱਪਰ ਕਾਲੇ ਝੰਡੇ ਲਗਾ ਕੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਇਸ ਕਰੂਰ ਰਵਈਏ ਦਾ ਵਿਰੋਧ ਕਰਨ ਰੋਸ ਜਤਾਉਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ