ਦਿੱਲੀ : ਹਾਦਸੇ 'ਚ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ
ਦਿੱਲੀ, 3 ਮਾਰਚ-ਅੱਜ ਮੋਟਰਸਾਈਕਲ ਦੇ ਡਿਵਾਈਡਰ ਨਾਲ ਟਕਰਾਉਣ ਨਾਲ ਇਕ ਵਿਅਕਤੀ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ। ਪੀ.ਐਸ. ਸਨਲਾਈਟ ਕਾਲੋਨੀ ਵਿਖੇ ਗੇਟ ਨੰਬਰ 4 ਆਈ.ਪੀ. ਪਾਰਕ ਸਰਾਏ ਕਾਲੇ ਖਾਂ ਵਿਖੇ ਹੋਏ ਹਾਦਸੇ ਸਬੰਧੀ ਸੂਚਨਾ ਮਿਲੀ ਹੈ। ਦੋਵੇਂ ਫਰੀਦਾਬਾਦ ਤੋਂ ਆਈ.ਟੀ.ਓ. ਵੱਲ ਜਾ ਰਹੇ ਸਨ। ਦੋਵਾਂ ਜ਼ਖਮੀਆਂ ਨੂੰ ਤੁਰੰਤ LNJP ਹਸਪਤਾਲ ਲਿਜਾਇਆ ਗਿਆ ਪਰ ਬਾਅਦ 'ਚ ਉਨ੍ਹਾਂ ਨੇ ਦਮ ਤੋੜ ਦਿੱਤਾ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ।
;
;
;
;
;
;
;
;