JALANDHAR WEATHER

ਪਠਾਨਕੋਟ-ਸੁਜਾਨਪੁਰ ਰੋਡ 'ਤੇ ਨਵੇਂ ਪੁਲ ਹੇਠਾਂ ਅਚਾਨਕ ਹੋਇਆ ਧਮਾਕਾ

ਪਠਾਨਕੋਟ, 25 ਅਪ੍ਰੈਲ (ਸੰਧੂ)-ਪਠਾਨਕੋਟ-ਸੁਜਾਨਪੁਰ ਰੋਡ 'ਤੇ ਬਣੇ ਨਵੇਂ ਪੁਲ ਦੇ ਹੇਠਾਂ ਅਚਾਨਕ ਧਮਾਕਾ ਹੋਣ ਨਾਲ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐਸ.ਪੀ. ਸਿਟੀ ਸੁਮੇਰ ਸਿੰਘ ਮਾਨ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਨਹਿਰ ਦੇ ਕੰਢੇ ਹੋਏ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ।  ਅਜਿਹੇ 'ਚ ਧਮਾਕੇ ਦੀ ਆਵਾਜ਼ ਕਰੀਬ 3 ਕਿਲੋਮੀਟਰ ਤੱਕ ਲੋਕਾਂ ਨੇ ਸੁਣੀ। 

ਦੂਜੇ ਪਾਸੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਡੀ.ਐਸ.ਪੀ. ਸਿਟੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਨਹਿਰ ਦੇ ਕੰਢੇ ਇਹ ਧਮਾਕਾ ਕਿਸੇ ਅੱਗ ਕਾਰਨ ਹੋਇਆ ਹੈ। ਪੁਲਿਸ ਇਸ ਦੀ ਜਾਂਚ ਵਿਚ ਲੱਗੀ ਹੋਈ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ