JALANDHAR WEATHER

ਪਿੰਡ ਗੱਟੀ ਹਯਾਤ ਵਿਖੇ ਦੋ ਕਿਸਾਨਾਂ ਦੀ 10 ਏਕੜ ਕਣਕ ਅਤੇ 16 ਏਕੜ ਨਾੜ ਸੜ ਕੇ ਸੁਆਹ

ਮਮਦੋਟ ,26 ਅਪ੍ਰੈਲ (ਸੁਖਦੇਵ ਸਿੰਘ ਸੰਗਮ) :ਕਣਕ ਦੇ ਸੀਜਨ ਦੌਰਾਨ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਬਲਾਕ ਮਮਦੋਟ ਦੇ ਪਿੰਡ ਗੱਟੀ ਹਯਾਤ ਵਿਖੇ ਵਾਪਰੇ ਮਾਮਲੇ ਵਿਚ ਕਣਕ ਦੀ ਕਟਾਈ ਕਰ ਰਹੀ ਕੰਬਾਇਨ ਤੋਂ ਚੰਗਿਆੜੀ ਨਿਕਲਣ ਕਾਰਨ ਲੱਗੀ ਅੱਗ ਵੇਖਦਿਆਂ ਹੀ ਕਣਕ ਨੂੰ ਆਪਣੀ ਲਪੇਟ ਵਿਚ ਲੈ ਲਿਆ । ਕਿਸਾਨ ਕੁਲਦੀਪ ਸਿੰਘ ਪੁੱਤਰ ਰਬੇਲ ਸਿੰਘ ਪਿੰਡ ਗੱਟੀ ਹਯਾਤ (ਚੱਕ ਭੰਗੇ ਵਾਲਾ) ਦੀ 5 ਏਕੜ ਅਤੇ ਸੁੱਚਾ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਗੱਟੀ ਹਯਾਤ (ਚੱਕ ਭੰਗੇ ਵਾਲਾ) ਦੀ 5 ਏਕੜ ਕਣਕ ਅਤੇ ਦੋਵਾਂ ਹੀ ਕਿਸਾਨਾਂ ਦਾ ਕਰੀਬ 16 ਕਿੱਲੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਕਿਸਾਨਾਂ ਵਲੋਂ ਬੀ.ਐੱਸ.ਐੱਫ. ਦੇ ਸਹਿਯੋਗ ਨਾਲ ਕਾਫੀ ਜੱਦੋਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ