JALANDHAR WEATHER

ਵਿਰੋਧੀ ਮੇਰੀ ਆਵਾਜ਼ 'ਚ ਫਰਜ਼ੀ ਵੀਡੀਓ ਬਣਾ ਕੇ ਕਰ ਰਹੇ ਗਲਤ ਪ੍ਰਚਾਰ - ਪੀ.ਐਮ. ਨਰਿੰਦਰ ਮੋਦੀ

ਬਾਗਲਕੋਟ, (ਕਰਨਾਟਕ), 29 ਅਪ੍ਰੈਲ- ਬਾਗਲਕੋਟ ’ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ ’ਤੇ ਕੰਮ ਕਰ ਰਿਹਾ ਹਾਂ। ਦੁਨੀਆ ’ਚ ਸੋਸ਼ਲ ਮੀਡੀਆ ’ਤੇ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਫਾਲੋਅਰਜ਼ ਹਨ, ਉਨ੍ਹਾਂ ’ਚੋਂ ਮੋਦੀ ਸਭ ਤੋਂ ਉੱਪਰ ਹਨ ਅਤੇ ਮੈਂ ਇਸ ਦਾ ਸਮਾਜ ਨਾਲ ਜੁੜਨ ਲਈ ਸਾਕਾਰਾਤਮਕ ਇਸਤੇਮਾਲ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਲੋਕ ਚੋਣ ਹਾਰ ਗਏ ਹਨ, ਉਹ ਲੋਕ ਫਰਜ਼ੀ ਵੀਡੀਓ ਬਣਾ ਰਹੇ ਹਨ ਅਤੇ ਏ.ਆਈ. ਦੀ ਵਰਤੋਂ ਕਰ ਮੇਰੀ ਆਵਾਜ਼ ਵਿਚ ਵੀਡੀਓ ਬਣਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜਿਥੇ ਵੀ ਅਜਿਹੀਆਂ ਵੀਡੀਓ ਦਿੱਸਣ, ਉਸ ਸੰਬੰਧੀ ਰਿਪੋਰਟ ਜ਼ਰੂਰ ਕਰੋ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਚੋਣਾਂ ’ਚ ਅਮਿਤਾਭ ਬੱਚਨ ਦੀ ਆਵਾਜ਼ ’ਚ ਅਜਿਹੀਆਂ ਗੱਲਾਂ ਚੱਲੀਆਂ ਕਿ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਉਣੀ ਪਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ