JALANDHAR WEATHER

ਬਿਹਾਰ: ਟਰੱਕ ਦੇ ਕਾਰ ਉਪਰ ਡਿੱਗਣ ਕਾਰਨ 6 ਲੋਕਾਂ ਦੀ ਮੌਤ

ਪਟਨਾ, 30 ਅਪ੍ਰੈਲ- ਬਿਹਾਰ ਦੇ ਭਾਗਲਪੁਰ ’ਚ ਬੀਤੀ ਦੇਰ ਰਾਤ ਸਾਮਾਨ ਨਾਲ ਭਰੇ ਟਰੱਕ ਦੇ ਬੇਕਾਬੂ ਹੋ ਕੇ ਇਕ ਕਾਰ ’ਤੇ ਡਿੱਗਣ ਕਾਰਨ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਨੈਸ਼ਨਲ ਹਾਈਵੇਅ 80 ’ਤੇ ਘੋਘਾ ਥਾਣੇ ਦੀ ਹਦੂਦ ਅੰਦਰ ਪਿੰਡ ਅਮਾਪੁਰ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਕਾਰ ਵਿਚ ਸਵਾਰ ਵਿਅਕਤੀ ਕਿਸੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਹਨ। ਰਿਪੋਰਟਾਂ ਅਨੁਸਾਰ ਰਾਡਾਂ ਨਾਲ ਭਰਿਆ ਇਕ ਤੇਜ਼ ਰਫ਼ਤਾਰ ਟਰੱਕ ਟਾਇਰ ਫੱਟਣ ਕਾਰਨ ਪਲਟ ਗਿਆ ਅਤੇ ਕਾਰ ’ਤੇ ਜਾ ਡਿੱਗਿਆ। ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਨੂੰ ਘਟਨਾ ਸਥਾਨ ਤੋਂ ਹਟਾਇਆ ਗਿਆ ਹੈ ਅਤੇ ਪੋਸਟਮਾਰਟਮ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ