JALANDHAR WEATHER

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ

ਚੰਡੀਗੜ੍ਹ, 30 ਅਪ੍ਰੈਲ (ਤਰਵਿੰਦਰ ਸਿੰਘ ਬੈਣੀਪਾਲ, ਸੰਦੀਪ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। 8ਵੀਂ ਜਮਾਤ ਵਿਚ 291917 ਬੱਚਿਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚ 286987 ਬੱਚੇ ਪਾਸ ਹੋਏ। ਨਤੀਜਾ 98.31% ਰਿਹਾ, ਜਿਸ ਵਿਚ ਕੁੜੀਆਂ 138958 ਨੇ ਪੇਪਰ ਦਿੱਤਾ ਸੀ ਅਤੇ ਪਾਸ 137330 ਪਾਸ ਹੋਈਆਂ, 152943 ਮੁੰਡਿਆਂ ਨੇ ਪੇਪਰ ਦਿੱਤੇ, 149642 ਪਾਸ ਹੋਏ। 12ਵੀਂ ਜਮਾਤ ਵਿਚੋਂ ਕੁੱਲ 284452 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ,  ਜਿਸ ਵਿਚ 153424 ਮੁੰਡਿਆਂ ਨੇ ਪ੍ਰੀਖਿਆ ਦਿੱਤੀ, ਪਾਸ 139210 ਹੋਏ, 131025 ਕੁੜੀਆਂ ਨੇ ਪ੍ਰੀਖਿਆ ਦਿੱਤੀ, ਪਾਸ 125449 ਹੋਈਆਂ। 12ਵੀਂ ਵਿਚ ਮੁੰਡਿਆਂ ਨੇ ਬਾਜ਼ੀ ਮਾਰੀ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੀ ਪਾਸ ਫੀਸਦੀ ਦਰ 93.04 ਰਹੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ