JALANDHAR WEATHER

ਆਫ਼ ਐਮੀਨੈਂਸ ਅਮਲੋਹ ਸਕੂਲ ਦੀਆਂ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਨਾਂ ਦਰਜ ਕਰਵਾਇਆ

ਅਮਲੋਹ, 30 ਅਪ੍ਰੈਲ , (ਕੇਵਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿਚ ਸਕੂਲ ਆਫ਼ ਐਮੀਨੈਂਸ ਅਮਲੋਹ ਕੌਮਰਸ ਕਲਾਸ ਦੀ ਵਿਦਿਆਰਥਣ ਮਨਤਪ੍ਰੀਤ ਕੌਰ ਸਪੁੱਤਰੀ, ਪਿੰਡ ਮਛਰਾਏ ਖੁਰਦ ਨੇ 500 ਵਿੱਚੋਂ 487( 97.40) ਪ੍ਰਤੀਸ਼ਤ ਅੰਕ ਲੈ ਕੇ ਪੰਜਾਬ ਦੀ ਮੈਰਿਟ ਲਿਸਟ ਵਿਚ ਨਾਂ ਦਰਜ ਕਰਵਾਇਆਂ ਹੈ। ਉੱਥੇ ਹੀ ਇਸੇ ਸਕੂਲ ਦੀ ਮਹਿਕਪ੍ਰੀਤ ਕੌਰ ਨੇ ਮੈਡੀਕਲ ਗਰੁੱਪ ਵਿਚੋਂ ਵੀ 500 ਵਿਚੋਂ 487( 97.40) ਪ੍ਰਤੀਸ਼ਤ ਅੰਕ ਲੈ ਕੇ ਮੈਰਿਟ ਲਿਸਟ ਵਿਚ ਨਾਮ ਦਰਜ ਕਰਵਾ ਕੇ ਸਕੂਲ ਦਾ ਨਾਂ ਉੱਚਾ ਕੀਤਾ ਹੈ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਵਲੋਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ