JALANDHAR WEATHER

ਹੰਡਿਆਇਆ ਵਿਖੇ ਅੱਗ ਲੱਗਣ ਨਾਲ ਢਾਈ ਏਕੜ ਕਣਕ ਸੜ ਕੇ ਸੁਆਹ

ਹੰਡਿਆਇਆ, ਬਰਨਾਲਾ, 4 ਮਈ (ਗੁਰਜੀਤ ਸਿੰਘ ਖੁੱਡੀ)-ਕੌਮੀ ਮਾਰਗ ਨੰ: 7 ਚੰਡੀਗੜ੍ਹ, ਬਠਿੰਡਾ ਨੇੜੇ ਟੀ-ਪੁਆਇੰਟ ਬਰਨਾਲਾ ਦੇ ਖੇਤਾਂ ਵਿਚ ਖੜੀ ਕਣਕ ਵਿਚ ਬਿਜਲੀ ਦੀ ਤਾਰ ਟੁੱਟਣ‌ ਕਰ ਕੇ ਅੱਗ ਲੱਗ ਗਈ। ਜਿਸ ਨਾਲ ਢਾਈ ਏਕੜ ਕਣਕ ਸੜ ਗਈ। ਇਸ ਸੰਬੰਧੀ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਦੱਸਿਆ ਕਿ ਖੇਤ ਵਿਚੋਂ ਦੀ 11 ਕੇ.ਵੀ. ਲਾਈਨ ਲੰਘਦੀ ਹੈ। ਜਿਸ ਦੀ ਤਾਰ ਟੁੱਟਣ ਨਾਲ ਅੱਗ ਲੱਗ ਗਈ। ਅਸੀਂ ਟਰੈਕਟਰਾਂ ਦੀ ਮਦਦ ਨਾਲ ਤੇ ਬਰਨਾਲਾ ਤੋਂ ਅੱਗ ਬੁਝਾਉ ਗੱਡੀ ਨੇ ਆ ਕੇ ਅੱਗ ’ਤੇ ਕਾਬੂ ਪਾਇਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ