JALANDHAR WEATHER

ਪੰਜਾਬ ਦੀ ਰਾਜਨੀਤੀ 'ਚ ਮੁੱਖ ਮੰਤਰੀ ਮੁੱਦਿਆਂ ਦੀ ਗੱਲ ਛੱਡ ਤੂੰ-ਤੂੰ ਮੈਂ-ਮੈਂ 'ਚ ਵਿਅਸਤ - ਅਰਸ਼ਦੀਪ ਸਿੰਘ ਕਲੇਰ

ਚੰਡੀਗੜ੍ਹ, 9 ਮਈ-ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਲੀਗਲ ਸੈੱਲ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਵਿਚ ਚੋਣ ਰੈਲੀਆਂ ਵਿਚ ਮੁੱਖ ਮੰਤਰੀ ਹਜ਼ਾਰ ਰੁਪਏ, ਐਮ.ਐਸ.ਪੀ., ਹਸਪਤਾਲਾਂ, ਸਕੂਲਾਂ ਤੇ ਬਿਜਲੀ ਦੇ ਕੱਟਾਂ ਆਦਿ ਮੁੱਦਿਆਂ 'ਤੇ ਗੱਲ ਕਿਉਂ ਨਹੀਂ ਕਰਦੇ। ਪੰਜਾਬ ਦੀ ਰਾਜਨੀਤੀ ਵਿਚ ਮੁੱਖ ਮੰਤਰੀ ਮੁੱਦਿਆਂ ਦੀ ਗੱਲ ਛੱਡ ਕੇ ਤੂੰ-ਤੂੰ, ਮੈਂ-ਮੈਂ ਵਿਚ ਵਿਅਸਤ ਹਨ। ਭਗਵੰਤ ਮਾਨ ਨੂੰ ਚੋਣ ਰੈਲੀਆਂ 'ਚ ਕੀਤੇ ਵਾਅਦਿਆਂ 'ਤੇ ਬੋਲਣਾ ਚਾਹੀਦਾ ਹੈ ਨਾ ਕਿ ਦੂਜਿਆਂ ਨੂੰ ਭੰਡਣਾ ਚਾਹੀਦਾ ਹੈ। ਪੰਜਾਬੀ ਦਾ ਅਖਾਣ ਹੈ ਕਿ ਜੇ ਦੂਜੇ ਦਾ‌ ਮੂੰਹ ਲਾਲ ਹੋਵੇ ਤਾਂ ਆਪਣਾ ਚਪੇੜਾਂ ਮਾਰ ਕੇ ਲਾਲ ਨਹੀਂ ਕਰ ਲਈਦਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ