JALANDHAR WEATHER

ਚੋਗਾਵਾਂ 'ਚ ਭਾਜਪਾ ਦੀ ਵਿਸ਼ਾਲ ਚੋਣ ਰੈਲੀ ਹੋਈ

ਚੋਗਾਵਾਂ, 23 ਮਈ (ਗੁਰਵਿੰਦਰ ਸਿੰਘ ਕਲਸੀ)- ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿਚ ਕਸਬਾ ਚੋਗਾਵਾਂ ਦੇ ਹੁਸਨ ਪੈਲੇਸ ਵਿਖੇ ਹਲਕਾ ਇੰਚਾਰਜ ਤੇ ਸੂਬਾ ਕਾਰਜ ਕਰਨੀ ਮੈਂਬਰ ਮੁਖਵਿੰਦਰ ਸਿੰਘ ਮਾਹਲ ਦੀ ਦੇਖ ਰੇਖ ਹੇਠ ਮੰਡਲ ਪ੍ਰਧਾਨ ਸਕੱਤਰ ਸਿੰਘ ਫੌਜੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵਰਕਰਾਂ ਨੇ ਭਾਗ ਲਿਆ। ਤਰਨਜੀਤ ਸਿੰਘ ਸੰਧੂ ਨੇ ਇਲਾਕੇ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਪ੍ਰਤੀ ਭਾਰਤੀ ਜਨਤਾ ਪਾਰਟੀ ਦੇ ਵਿਜ਼ਨ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਇਸ ਇਲਾਕੇ ਦੀ ਹਰ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਕੇ ਇਲਾਕੇ ਵਿਚ ਤਰਕੀ ਅਤੇ ਵਿਕਾਸ ਦੇ ਰਾਹ ਖੋਲ੍ਹਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ