JALANDHAR WEATHER

ਡਾ. ਹਮਦਰਦ 'ਤੇ ਮਾਨ ਸਰਕਾਰ ਦੀ ਘਟੀਆ ਸੋਚ ਅਨੁਸਾਰ ਪਰਚਾ ਦਰਜ ਹੋਇਆ-ਸੀਨੀਅਰ ਵਕੀਲ ਸਿਆਲੀ

ਅਟਾਰੀ, 23 ਮਈ (ਰਾਜਿੰਦਰ ਸਿੰਘ ਰੂਬੀ)-ਮਾਨ ਸਰਕਾਰ ਦੀ ਘਟੀਆ ਸੋਚ ਤੇ ਸੋਚੀ ਸਮਝੀ ਸਾਜਿਸ਼ ਤਹਿਤ ਡਾ. ਬਰਜਿੰਦਰ ਸਿੰਘ ਹਮਦਰਦ ਤੇ ਪਰਚਾ ਦਰਜ ਕਰਕੇ ਪੰਜਾਬ ਪੰਜਾਬੀਅਤ ਦੇ ਹੱਕਾਂ ਦੇ ਰਖਵਾਲੇ ਅਦਾਰਾ 'ਅਜੀਤ' ਨੂੰ ਦਬਾਇਆ ਨਹੀਂ ਜਾ ਸਕਦਾ ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਡਾਕਟਰ ਹਮਦਰਦ 'ਤੇ ਪਰਚਾ ਦਰਜ ਕਰਨਾ ਵੀ ਆਮ ਆਦਮੀ ਪਾਰਟੀ ਦੀ ਸੋਚੀ ਸਮਝੀ ਸਾਜਿਸ਼ ਹੈ । ਉਨ੍ਹਾਂ ਕਿਹਾ ਕਿ ਡਾਕਟਰ ਬਰਜਿੰਦਰ ਸਿੰਘ ਹਮਦਰਦ ਨਾਲ ਆਪਣੇ ਕਾਨੂੰਨੀ ਵਿੰਗ ਦੀ ਤਰਫੋਂ ਦਿਨ ਰਾਤ ਮੋਢੇ ਨਾਲ ਮੋਢਾ ਜੋੜ ਕੇ ਹਰ ਤਰ੍ਹਾਂ ਦਾ ਸਾਥ ਦੇਣ ਲਈ ਤਿਆਰ ਬਰ ਤਿਆਰ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ