JALANDHAR WEATHER

ਪੁਲਿਸ ਨੇ ਵਿਅਕਤੀ ਪਾਸੋਂ ਇਕ ਕਰੋੜ 20 ਲੱਖ ਰੁਪਏ ਦੀ ਨਕਦੀ ਕੀਤੀ ਬਰਾਮਦ

ਸੰਗਤ ਮੰਡੀ ,23 ਮਈ (ਦੀਪਕ ਸ਼ਰਮਾ) -ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ 'ਤੇ ਪਿੰਡ ਡੂੰਮਵਾਲੀ ਵਿਖੇ ਪੁਲਿਸ ਪਾਰਟੀ ਵਲੋਂ ਇੰਟਰਸਟੇਟ ਨਾਕਾ ਲਗਾਇਆ ਹੋਇਆ ਸੀ । ਇਕ ਬੱਸ ਹਰਿਆਣੇ ਵਿਚੋਂ ਪੰਜਾਬ ਵਿਚ ਦਾਖ਼ਲ ਹੋ ਰਹੀ ਸੀ ਤਾਂ ਪੁਲਿਸ ਪਾਰਟੀ ਵਲੋਂ ਬੱਸ ਵਿਚ ਬੈਠੇ ਸਵਾਰਾਂ ਦੀ ਜਦ ਤਲਾਸ਼ੀ ਲਈ ਗਈ । ਇਕ ਸਵਾਰ ਵਿਅਕਤੀ ਪਾਸੋਂ ਇਕ ਕਰੋੜ 20 ਲੱਖ ਰੁਪਏ ਦੀ ਨਕਦ ਰਾਸ਼ੀ ਬਰਾਮਦ ਕੀਤੀ ਗਈ । ਇਹ ਜਾਣਕਾਰੀ ਪ੍ਰੈੱਸ ਨੂੰ ਡੀਐਸਪੀ ਬਠਿੰਡਾ ਦਿਹਾਤੀ ਮਨਜੀਤ ਸਿੰਘ ਵੱਲੋਂ ਦਿੱਤੀ ਗਈ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਬਿੱਟੂ ਪੁੱਤਰ ਸੋਮਨਾਥ ਵਾਸੀ ਮੋਗਾ ਦੇ ਤੌਰ 'ਤੇ ਹੋਈ ਹੈ । ਇਸ ਮੌਕੇ ਡੀ.ਐਸ.ਪੀ. ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ