JALANDHAR WEATHER

ਡਾ. ਹਮਦਰਦ ਖ਼ਿਲਾਫ਼ ਮੁਕੱਦਮਾ ਝੂਠਾ ਅਤੇ ਬੇ-ਬੁਨਿਆਦ - ਮਲੂਕਾ

ਭਗਤਾ ਭਾਈਕਾ, 23 ਮਈ (ਸੁਖਪਾਲ ਸਿੰਘ ਸੋਨੀ) - ਜੇਕਰ ਸਰਕਾਰਾਂ ਹੀ ਚੰਗੀ ਸੋਚ ਰੱਖਣ ਵਾਲੇ ਇਨਸਾਨਾਂ ਖ਼ਿਲਾਫ਼ ਬਦਲੇ ਦੀ ਭਾਵਨਾ ਲੈ ਕੇ ਤੁਰ ਪੈਣ ਤਾਂ ਫਿਰ ਕੁਝ ਚੰਗਾ ਹੋਣ ਦੀ ਉਮੀਦ ਨਹੀ ਰੱਖੀ ਜਾ ਸਕਦੀ। ਬਦਲਾਖ਼ੋਰੀ 'ਤੇ ਉਤਰੀ ਸੂਬੇ ਦੀ ‘ਆਪ’ ਸਰਕਾਰ ਦੌਰਾਨ ਹਰ ਵਿਅਕਤੀ ਖ਼ੁਦ ਨੂੰ ਅਣ-ਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅਦਾਰਾ ‘ਅਜੀਤ’ ਦੇ ਮੁੱਖ ਸੰਪਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ‘ਆਪ’ ਸਰਕਾਰ ਵਲੋ ਵਿਜੀਲੈਂਸ ਰਾਹੀਂ ਦਰਜ ਕੀਤੇ ਗਏ ਮੁਕੱਦਮੇ ਦੀ ਨਿਖੇਧੀ ਕਰਦੇ ਹੋਏ ਕੀਤਾ। ਸ. ਮਲੂਕਾ ਨੇ ਕਿਹਾ ਕਿ ਡਾ. ਹਮਦਰਦ ਬਹੁਤ ਉੱਚੀ ਸੋਚ ਵਾਲੀ ਸ਼ਖਸੀਅਤ ਹਨ ਅਤੇ ਉਹ ਪੰਜਾਬ ਦੇ ਮਸਲਿਆਂ ਲਈ ਉਹ ਹਮੇਸ਼ਾ ਚਿੰਤਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਡਾ. ਹਮਦਰਦ ਨੇ ਆਪਣੇ ਵੱਡੇ ਰੁਝੇਵਿਆਂ ਵਿਚੋਂ ਵਕਤ ਕੱਢ ਕੇ ਉਨ੍ਹਾਂ ਨਮੂਨੇ ਦੀ ਯਾਦਗਰ ਬਣਾਉਣ ਲਈ ਯੋਗਦਾਨ ਪਾਇਆ ਹੈ। ਜੰਗ-ਏ-ਅਜ਼ਾਦੀ ਯਾਦਗਰ ਸਿੱਖ ਕੌਮ ਅਤੇ ਪੰਜਾਬੀਆਂ ਲਈ ਇਕ ਚਾਨਣ ਮੁਨਾਰਾ ਹੈ। 'ਆਪ' ਸਰਕਾਰ ਵਲੋਂ ਯਾਦਗਾਰ ਨੂੰ ਲੈ ਕੇ ਡਾ. ਹਮਦਰਦ ਦਾ ਸਨਮਾਨ ਕਰਨ ਦੀ ਬਜਾਏ ਉਨ੍ਹਾਂ ਨੂੰ ਝੂਠੇ ਕੇਸ ਵਿਚ ਉਲਝਾ ਕੇ ਉਨ੍ਹਾਂ ਦੀ ਕਲਮ ਨੂੰ ਦਬਾਉਣ ਦੀ ਕੋਝੀ ਚਾਲ ਚੱਲੀ ਹੈ। ਸ. ਮਲੂਕਾ ਨੇ ਕਿਹਾ ਕਿ ਸਰਕਾਰ ਝੂਠੇ ਪਰਚੇ ਰਾਹੀ ਪ੍ਰੈੱਸ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਉਨ੍ਹਾਂ ਡਾ. ਹਮਦਰਦ ਦੇ ਹੱਕ ਵਿਚ ਹਮੇਸ਼ਾ ਖੜਣ ਦਾ ਭਰੋਸਾ ਦਿੰਦੇ ਹੋਏ ਸੂਬਾ ਸਰਕਾਰ ਤੋਂ ਤੁਰੰਤ ਮੁਕੱਦਮਾ ਖ਼ਾਰਜ ਕਰਨ ਦੀ ਵੀ ਮੰਗ ਕੀਤੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ