JALANDHAR WEATHER

ਓਠੀਆਂ ਪਿੰਡ ਦੇ ਸਾਬਕਾ ਸਰਪੰਚ ਅਜੈਬ ਸਿੰਘ ਦੇ ਭਤੀਜੇ ਦੇ ਮਾਰੀਆਂ ਗੋਲੀਆਂ

ਓਠੀਆਂ, 24 ਮਈ ਗੁਰਵਿੰਦਰ ਸਿੰਘ ਛੀਨਾ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਕਸਬਾ ਓਠੀਆਂ ਦੇ ਸਾਬਕਾ ਸਰਪੰਚ ਅਜੈਬ ਸਿੰਘ ਦੇ ਭਤੀਜੇ ਨਵਜੋਤ ਸਿੰਘ 'ਤੇ ਗੋਲੀਆਂ ਮਾਰਨ ਦਾ ਸਮਾਚਾਰ ਹੈ । ਸਰਪੰਚ ਦੇ ਭਤੀਜੇ ਨੰਬਰਦਾਰ ਨੇ ਦੱਸਿਆ ਰਾਤ ਕਰੀਬ 9 ਵਜੇ ਦੇ ਕਰੀਬ ਉਹ ਡੇਰੇ ਤੋਂ ਪਿੰਡ ਨੂੰ ਆਇਆ ਸੀ ਤਾਂ ਅਣਪਛਾਤੇ ਵਿਅਕਤੀਆਂ ਵਲੋਂ ਉਸ 'ਤੇ ਗੋਲੀਆਂ ਚਲਾਈਆਂ ਗਈਆਂ । ਉਸ ਦੀਆਂ ਲੱਤਾਂ 'ਤੇ ਗੋਲੀਆਂ ਲੱਗੀਆਂ ਹਨ । ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ