ਅਸੀਂ ਦੇਸ਼ ਦੇ ਵਿਕਾਸ ਲਈ ਪਾਵਾਂਗੇ ਵੋਟ- ਮਨੋਜ ਤਿਵਾਰੀ
ਨਵੀਂ ਦਿੱਲੀ, 25 ਮਈ- ਉੱਤਰ-ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਮਨੋਜ ਤਿਵਾਰੀ ਨੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੁਆਰਾ ਚੁਣਿਆ ਗਿਆ ਉਮੀਦਵਾਰ ਕਨ੍ਹਈਆ ਕੁਮਾਰ ਦੇਸ਼ ਦੀ ਫੌਜ ਨੂੰ ਗਾਲ੍ਹਾਂ ਕੱਢ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਵਾਇਤੀ ਵੋਟਰ ਵੀ ਉਸ ਨੂੰ ਵੋਟ ਨਹੀਂ ਦੇਣਗੇ, ਉਹ ਵੋਟ ਪਾਉਣਗੇ ਪਰ ਉਸ ਦੇ ਹੱਕ ਵਿਚ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਦੇਸ਼ ਦੇ ਵਿਕਾਸ ਲਈ ਅਤੇ ਪ੍ਰਧਾਨ ਮੰਤਰੀ ਮੋਦੀ ਲਈ ਵੋਟ ਪਾਉਣੀ ਹੈ।