ਕਾਂਗਰਸੀ ਆਗੂ ਸਾਨੂੰ ਪੀਓਕੇ ਦੀ ਗੱਲ ਕਰਨ ਤੋਂ ਨਹੀਂ ਰੋਕ ਸਕਦੇ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਕਾਂਗੜਾ (ਹਿਮਾਚਲ ਪ੍ਰਦੇਸ਼), 25 ਮਈ-ਕਾਂਗੜਾ ਦੀ ਧਰਤੀ ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਵਿਕਾਸ ਭਾਜਪਾ ਦੀ ਆਦਤ ਹੈ। ਕਾਂਗਰਸੀ ਆਗੂ ਸਾਨੂੰ ਇਹ ਕਹਿ ਕੇ ਡਰਾਉਂਦੇ ਹਨ ਕਿ ਪੀਓਕੇ ਦੀ ਗੱਲ ਨਾ ਕਰੋ, ਪਾਕਿਸਤਾਨ ਕੋਲ ਐਟਮ ਬੰਬ ਹਨ। ਉਨ੍ਹਾਂ ਕਿਹਾ ਕਿ ਅੱਜ ਮੈਂ ਕਾਂਗੜਾ ਦੀ ਧਰਤੀ ਤੋਂ ਕਹਿ ਰਿਹਾ ਹਾਂ- ਰਾਹੁਲ ਬਾਬਾ, ਅਸੀਂ ਮੋਦੀ ਜੀ ਦੇ ਵਰਕਰ ਹਾਂ ਅਤੇ ਅਸੀਂ ਐਟਮ ਬੰਬਾਂ ਤੋਂ ਨਹੀਂ ਡਰਦੇ, ਪੀਓਕੇ ਭਾਰਤ ਦਾ ਹੈ ਅਤੇ ਰਹੇਗਾ ਅਤੇ ਅਸੀਂ ਇਸਨੂੰ ਲੈ ਕੇ ਰਹਾਂਗੇ।
;
;
;
;
;
;
;
;