JALANDHAR WEATHER

ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਮਾਣ ਮਰਿਆਦਾ ਨੂੰ ਮਿੱਟੀ 'ਚ ਰੋਲ ਕੇ ਰੱਖ ਦਿੱਤਾ-ਸੁਖਪਾਲ ਖਹਿਰਾ

ਸੁਨਾਮ ਊਧਮ ਸਿੰਘ ਵਾਲਾ, 25 ਮਈ ( ਸਰਬਜੀਤ ਸਿੰਘ ਧਾਲੀਵਾਲ)-ਸੰਗਰੂਰ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਦੀ ਮੁਹਿੰਮ ਨੂੰ ਅੱਜ ਹੋਰ ਬੱਲ ਮਿਲਿਆ ਜਦੋਂ ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਹੋਏ ਵੱਡੇ ਇਕੱਠ ਨੇ ਸੁਖਪਾਲ ਖਹਿਰਾ ਨੂੰ ਜਿਤਾਉਣ ਦਾ ਪ੍ਰਣ ਲਿਆ। ਦਲਿਤ ਭਾਈਚਾਰੇ ਅਤੇ ਕਾਮਰੇਡਾ ਵਲੋਂ ਮਿਲ ਰਹੇ ਸਮਰਥਨ ਬਾਰੇ ਬੋਲਦਿਆ ਸੁਖਪਾਲ ਖਹਿਰਾ ਨੇ ਕਿਹਾ ਕਿ ਲੋਕ ਪਾਰਟੀਆਂ ਤੋਂ ਉਪਰ ਉੱਠ ਕੇ ਉਨ੍ਹਾਂ ਦੇ ਹੱਕ ਵਿਚ ਨਿੱਤਰ ਆਏ ਹਨ, ਕਿਉਂਕਿ ਉਹ ਹਮੇਸ਼ਾ ਹੀ ਪਾਰਟੀ ਉੱਪਰ ਉੱਠ ਕੇ ਹਰ ਵਰਗ ਨਾਲ ਸੰਬੰਧਿਤ ਮੁੱਦਿਆ ਨੂੰ ਪੁਰੇ ਜੋਰ ਸ਼ੋਰ ਨਾਲ ਚੁੱਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸੰਗਰੂਰ ਲੋਕ ਸਭਾ 'ਚ ਕਾਂਗਰਸ ਦੇ ਹੱਕ 'ਚ ਲੋਕ ਲਹਿਰ ਬਣ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਰੋਧੀਆ ਖ਼ਿਲਾਫ਼ ਗਾਈ ਜਾ ਰਹੀ ਕਿੱਕਲੀ ਬਾਰੇ ਕਿਹਾ ਕਿ ਉਨ੍ਹਾਂ ਦੇ ਮਨ ਬਹੁਤ ਠੇਸ ਪੁੱਜੀ ਹੈ। ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਮਿੱਟੀ ਵਿਚ ਰੋਲ ਦਿੱਤਾ ਹੈ, ਹਲਕੇ ਪੱਧਰ ਦੀਆਂ ਨੋਟੰਕੀਆਂ ਕਰਨੀਆਂ ਕਦੇ ਜੂਠਾ ਪਾਣੀ ਦਸਤਾਰ 'ਚ ਪਾ ਲੈਣਾ,ਪਰ ਲੋਕ ਹੁਣ ਇਸ ਦੀਆਂ ਗੱਲਾਂ 'ਚ ਨਹੀਂ ਆ ਰਹੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ