JALANDHAR WEATHER

ਮੁੱਖ ਮੰਤਰੀ ਦੀ ਦੇਰੀ ਨਾਲ ਦੁਕਾਨਦਾਰਾ ਦਾ ਭਾਰੀ ਨੁਕਸਾਨ

ਚੋਗਾਵਾਂ, 25 ਮਈ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਸੀ ਦੇ ਕਸਬਾ ਚੋਗਾਵਾਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 'ਆਪ' ਦੇ ਉਮੀਦਵਾਰ ਦੇ ਹੱਕ ਵਿਚ ਰੋਡ ਸ਼ੋਅ ਦੀ ਸ਼ੁਰੁਆਤ ਹੋਣੀ ਸੀ। ਮੁੱਖ ਮੰਤਰੀ ਦੀ ਸਾਢੇ ਤਿੰਨ ਘੰਟੇ ਦੇਰੀ ਨਾਲ ਪਹੁੰਚਣ ਤੇ ਵਰਕਰਾਂ ਅੱਤ ਦੀ ਗਰਮੀ ਵਿਚ ਉਡੀਕਦੇ ਰਹੇ, ਉੱਥੇ ਦੁਕਾਨਦਾਰਾ ਨੇ ਆਪਣਾ ਦੁੱਖੜਾ ਸੁਣਾਉਦਿਆ ਦੱਸਦਿਆ ਕਿਹਾ ਕਿ ਸਵੇਰ ਤੋਂ ਉਨ੍ਹਾਂ ਦੀ ਦੁਕਾਨ ਤੇ ਕੋਈ ਗਾਹਕ ਨਹੀ ਆਇਆ। ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।ਇਸ ਸੰਬੰਧੀ ਕਸਬੇ ਦੇ ਇਕ ਦੁਕਾਨਦਾਰ ਨੇ ਕਿਹਾ ਕਿ ਪੁਲਿਸ ਵਲੋਂ ਸਵੇਰ ਤੋਂ ਸਾਰੇ ਰੋਡ ਬੰਦ ਕਰਕੇ ਅੱਤ ਦੀ ਗਰਮੀ ਵਿਚ ਵਰਕਰਾਂ ਵਲੋਂ ਮੁੱਖ ਮੰਤਰੀ ਦੀ ਉਡੀਕ ਕੀਤੀ ਜਾ ਰਹੀ ਸੀ। ਰਸਤੇ ਬੰਦ ਹੋਣ ਕਾਰਨ ਸਵੇਰ ਤੋਂ ਦੁਕਾਨਦਾਰ ਆਪਣੇ ਗਾਹਕ ਉਡੀਕਦੇ ਰਹੇ ਤੇ ਸਰਕਾਰ ਨੂੰ ਕੋਸਦੇ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ