JALANDHAR WEATHER

ਮਾਨ ਸਰਕਾਰ ਬੁਖਲਾਹਟ ‘ਚ - ਨਵਇੰਦਰਪ੍ਰੀਤ ਸਿੰਘ ਲੌਗੋਵਾਲ

ਲੌਂਗੋਵਾਲ, 25 ਮਈ (ਵਿਨੋਦ, ਖੰਨਾ) -ਯੂਥ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨਵਿੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਲੋਕਤੰਤਰ ਦਾ ਚੌਥਾ ਥੰਮ ਕਹੇ ਜਾਂਦੇ ਮੀਡੀਆ ਉੱਪਰ ਜਬਰੀ ਕਾਰਵਾਈ ਮਾਨ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਵਰਗੀ ਬਹੁਪੱਖੀ ਸ਼ਖਸ਼ੀਅਤ ਉੱਪਰ ਜੰਗੇ-ਆਜ਼ਾਦੀ ਬਣਾਉਣ ਸਮੇਂ ਦੇ ਬੇਲੋੜੇ ਤੇ ਬੇਫਜੂਲ ਕਾਰਵਾਈਆਂ ਨੂੰ ਅੰਜਾਮ ਦੇ ਕੇ ਮਾਨ ਸਰਕਾਰ ਆਪਣੀ ਬੁਖਲਾਹਟ ਪ੍ਰਗਟ ਕਰ ਰਹੀ ਹੈ ਅਤੇ ਡਾ. ਹਮਦਰਦ ਵਰਗੀ ਪੰਜਾਬ ਦੀ ਅਲੰਬਰਦਾਰ ਸ਼ਖਸ਼ੀਅਤ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ