JALANDHAR WEATHER

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਥਾਣੇ ਦੇ ਬਾਹਰ ਦਿੱਤਾ ਧਰਨਾ

ਗੁਰੂ ਹਰ ਸਹਾਇ 25 ਮਈ (ਕਪਿਲ ਕੰਧਾਰੀ) ਪਿਛਲੇ ਲੰਬੇ ਸਮੇਂ ਤੋਂ ਥਾਣਾ ਗੁਰੂ ਹਰ ਸਹਾਇ ਦੇ ਨਾਲ ਲਟਕਦੇ ਆ ਰਹੇ ਮਸਲਿਆਂ ਨੂੰ ਲੈ ਕੇ ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਬਲਾਕ ਪ੍ਰਧਾਨ ਕੁਲਦੀਪ ਸਿੰਘ ਮੋਠਾਂਵਾਲਾ,ਜ਼ੈਲ ਸਿੰਘ ਚੱਪਾੜਿਕੀ ਦੀ ਪ੍ਰਧਾਨਗੀ ਹੇਠ ਥਾਣਾ ਗੁਰੂ ਹਰ ਸਹਾਇ ਦੇ ਬਾਹਰ ਇਕ ਵਿਸ਼ਾਲ ਧਰਨਾ ਦਿੱਤਾ ਗਿਆ।ਇਸ ਧਰਨੇ ਤੋਂ ਪਹਿਲਾਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸਮੂਹ ਆਗੂਆਂ ਅਤੇ ਮਜ਼ਦੂਰਾਂ ਵਲੋਂ ਰੇਲਵੇ ਪਾਰਕ ਵਿਖ਼ੇ ਇਕੱਠੇ ਹੋ ਕੇ ਇਕ ਮੀਟਿੰਗ ਕੀਤੀ ਗਈ। ਉਸ ਤੋਂ ਬਾਅਦ ਰੇਲਵੇ ਪਾਰਕ ਤੋਂ ਰੋਸ਼ ਮਾਰਚ ਸ਼ੁਰੂ ਕਰਦਿਆਂ ਵੱਖ-ਵੱਖ ਬਾਜ਼ਾਰਾਂ ਵਿਚੋਂ ਰੋਸ਼ ਮਾਰਚ ਕਰਦਿਆਂ ਹੋਇਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਤੇ ਮਜ਼ਦੂਰ ਥਾਣਾ ਗੁਰੂ ਹਰ ਸਹਾਇ ਦੇ ਬਾਹਰ ਪਹੁੰਚੇ ਅਤੇ ਉਨ੍ਹਾਂ ਵਲੋਂ ਉਥੇ ਠਾਣਾ ਦੇ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਅਤੇ ਗੁਰੂ ਹਰ ਸਹਾਇ ਦੇ ਵਿਧਾਇਕ ਅਗੁਆ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ ਇਸ ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਮੋਠਾ ਵਾਲਾ ਤੇ ਜੈਲ ਸਿੰਘ ਚੱਪਾ ਅੜੀਕੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਮਿਲੀਭੁਗਤ ਨਾਲ ਥਾਣਾ ਗੁਰੂ ਹਰਸਹਾਏ ਪੁਲਿਸ ਵਲੋਂ ਮਜ਼ਦੂਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਮਜ਼ਦੂਰ ਆਗੂਆਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ ਜਿਸ ਦੇ ਰੋਸ਼ ਵਜੋਂ ਅੱਜ ਉਨ੍ਹਾਂ ਵਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਥਾਣਾ ਗੁਰੂ ਹਰ ਸਹਾਇ ਦੇ ਪੁiਲਸ ਅਧਿਕਾਰੀਆਂ ਖ਼ਿਲਾਫ਼ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ