JALANDHAR WEATHER

ਯੂ.ਪੀ. : ਬੇਕਾਬੂ ਟਰੱਕ ਦੇ ਬੱਸ ਉੱਪਰ ਪਲਟਣ ਕਾਰਨ 11 ਮੌਤਾਂ, 10 ਜ਼ਖ਼ਮੀ

ਸ਼ਾਹਜਹਾਂਪੁਰ (ਯੂ.ਪੀ.), 26 ਮਈ - ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਖੁਟਾਰ ਪੀ.ਐਸ. ਖੇਤਰ ਵਿਚ ਇਕ ਬੱਸ ਦੇ ਉੱਪਰ ਟਰੱਕ ਪਲਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ। ਸ਼ਾਹਜਹਾਂਪੁਰ ਦੇ ਐਸ.ਪੀ. ਅਸ਼ੋਕ ਕੁਮਾਰ ਮੀਨਾ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਸਾਨੂੰ ਸੂਚਨਾ ਮਿਲੀ ਕਿ ਖੁਟਰ ਪੀ.ਐਸ. ਖੇਤਰ ਵਿਚ ਇਕ ਬੱਸ ਖੜੀ ਹੈ, ਪੂਰਨਗਿਰੀ ਜਾ ਰਹੇ ਸ਼ਰਧਾਲੂ ਬੱਸ ਦੇ ਅੰਦਰ ਬੈਠੇ ਸਨ ਅਤੇ ਕੁਝ ਸ਼ਰਧਾਲੂ ਇਕ ਢਾਬੇ 'ਤੇ ਖਾਣਾ ਖਾ ਰਹੇ ਸਨ। ਇਸ ਦੌਰਾਨ ਇਕ ਟਰੱਕ ਬੇਕਾਬੂ ਹੋ ਕੇ ਬੱਸ ਦੇ ਉੱਪਰ ਪਲਟ ਗਿਆ... ਕੁੱਲ 11 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ