JALANDHAR WEATHER

ਡਾਕਟਰ ਬਰਜਿੰਦਰ ਸਿੰਘ ਹਮਦਰਦ ਨਾਲ ਸਰਹੱਦੀ ਇਲਾਕੇ ਦੇ ਲੋਕ ਹੋਏ ਖੜੇ - ਸੰਦੀਪ ਕੁਮਾਰ

ਓਠੀਆਂ, 26 ਮਈ (ਗੁਰਵਿੰਦਰ ਸਿੰਘ ਛੀਨਾ) - ਹੱਕ ਸੱਚ ਦੀ ਆਵਾਜ਼ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਉੱਪਰ ਭਗਵੰਤ ਮਾਨ ਵਲੋਂ ਵਿਜੀਲੈਂਸ ਰਾਹੀਂ ਕੀਤੇ ਗਏ ਕੇਸ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ। ਸਰਹੰਦੀ ਇਲਾਕੇ ਦੇ ਵਾਸੀਆਂ ਦੀ ਆਵਾਜ਼ ਬੁਲੰਦ ਕਰਨ ਵਾਲੀ ਰੋਜ਼ਾਨਾ ਅਜੀਤ ਅਖਬਾਰ ਸਰਹੱਦੀ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਜੋ ਯੋਗਦਾਨ ਪਾ ਰਹੀ ਹੈ, ਉਸ ਨੂੰ ਦੇਖ ਕੇ ਬੁਖਲਾਹਟ ਚ ਆ ਕੇ ਭਗਵੰਤ ਮਾਨ ਵਲੋਂ ਸੱਚ ਲਿਖਣ ਵਾਲੇ ਅਜੀਤ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਉੱਪਰ ਦਰਜ ਕੀਤਾ ਕੇਸ ਬਰਦਾਸ਼ਤ ਨਹੀਂ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਜਨਰਲ ਸਕੱਤਰ ਸੰਦੀਪ ਕੁਮਾਰ ਜਸਤਰਵਾਲ ਨੇ ਅਜੀਤ ਅਖਬਾਰ ਦੇ ਹੱਕ ਚ ਬੋਲਦਿਆਂ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕ ਡੱਟ ਕੇ ਵਿਰੋਧ ਕਰਨਗੇ। ਜੇ ਆਮ ਆਦਮੀ ਪਾਰਟੀ ਨੇ ਇਹ ਫ਼ੈਸਲਾ ਵਾਪਸ ਨਾ ਲਿਆ ਤਾਂ ਸਰਹੱਦੀ ਇਲਾਕੇ ਚ ਭਗਵੰਤ ਮਾਨ ਦੇ ਪੁਤਲੇ ਫੂਕਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ