JALANDHAR WEATHER

ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਨੇੜਿਓ 11 ਕਿਲੋ ਦੇ ਕਰੀਬ ਹੈਰੋਇਨ ਹੋਈ ਬਰਾਮਦ

ਕਲਾਨੌਰ, 25 ਮਈ (ਪੁਰੇਵਾਲ)-ਪਾਕਿ ਤਸਕਰਾਂ ਵਲੋਂ ਕੌਮਾਂਤਰੀ ਸਰਹੱਦ ਰਾਹੀਂ ਨਸ਼ੀਲੇ ਪਦਾਰਥ ਦੀ ਤਸਕਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਿਸ ਦੀ ਕੜੀ ਤਹਿਤ ਪਾਕਿ ਵਾਲੇ ਪਾਸਿਓ ਇਸ ਮਹੀਨੇ 'ਚ ਦੂਸਰੀ ਵਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਖ਼ਬਰ ਹੈ। ਇਸ ਵਾਰ ਪਾਕਿ ਤਸਕਰਾਂ ਵਲੋਂ ਕੌਮਾਂਤਰੀ ਸਰਹੱਦ ਰਾਹੀਂ ਭਾਰਤ ਭੇਜੀ ਗਈ ਹੈਰੋਇਨ 11 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਦੱਸੀ ਜਾ ਰਹੀ ਹੈ। ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਇਹ ਬਰਾਮਦਗੀ ਹੋਈ ਹੈ। ਇਸੇ ਰਾਤ ਕੌਮਾਂਤਰੀ ਸਰਹੱਦ 'ਤੇ ਡਰੋਨ ਦੀ ਗਤੀਵਿਧੀ ਵੀ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ