JALANDHAR WEATHER

ਮੁੱਖ ਮੰਤਰੀ ਦੀ ਚੋਣ ਰੈਲੀ ਦੌਰਾਨ ਪੱਤਰਕਾਰਾਂ ਨੂੰ ਰੈਲੀ ਵਿਚ ਜਾਣ ਤੋਂ ਪੁਲਿਸ ਨੇ ਰੋਕਿਆ

ਕਪੂਰਥਲਾ, 26 ਮਈ (ਅਮਰਜੀਤ ਸਿੰਘ ਸਡਾਨਾ) ਮੁੱਖ ਮੰਤਰੀ ਤੇ ਸੂਬਾ ਸਰਕਾਰ ਵਲੋਂ ਅਦਾਰਾ ਅਜੀਤ ਪ੍ਰਤੀ ਵਰਤੀ ਜਾ ਰਹੀ ਤਾਨਾਸ਼ਾਹੀ ਵਾਲੀ ਕਾਰਵਾਈ ਉਪਰੰਤ, ਲੋਕਾਂ ਦੇ ਰੋਸ ਤੋਂ ਡਰਦੇ ਹੋਏ ਅੱਜ ਕਪੂਰਥਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਦੌਰਾਨ ਪੱਤਰਕਾਰਾਂ ਨੂੰ ਇਸ ਚੋਣ ਰੈਲੀ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਮੁੱਖ ਮੰਤਰੀ ਸਕਿਉਰਟੀ ਵਿਚ ਸ਼ਾਮਿਲ ਪੁਲਿਸ ਕਰਮਚਾਰੀਆਂ ਨੇ ਸਿੱਧੇ ਤੌਰ ਤੇ ਇਹ ਕਹਿੰਦੇ ਹੋਏ ਪੱਤਰਕਾਰਾਂ ਨੂੰ ਵਾਪਸ ਮੋੜ ਦਿੱਤਾ ਕਿ ਉਨ੍ਹਾਂ ਨੂੰ ਪੱਤਰਕਾਰਾਂ ਦੇ ਰੈਲੀ ਵਿਚ ਦਾਖਲੇ ਸੰਬੰਧੀ ਕੋਈ ਵੀ ਆਦੇਸ਼ ਨਹੀਂ ਮਿਲੇ ਹਨ ਤੇ ਉਹ ਪੱਤਰਕਾਰਾਂ ਨੂੰ ਰੈਲੀ ਅੰਦਰ ਨਹੀਂ ਜਾਣ ਦੇਣਗੇ। ਅਦਾਰਾ ਅਜੀਤ ਤੋਂ ਇਲਾਵਾ ਵੱਖ-ਵੱਖ ਚੈਨਲਾਂ ਦੇ ਪੱਤਰਕਾਰ ਅਤੇ ਅਖਬਾਰਾਂ ਦੇ ਪੱਤਰਕਾਰਾਂ ਨੂੰ ਵੀ ਇਸ ਚੋਣ ਰੈਲੀ ਤੋਂ ਦੂਰ ਰੱਖਣ ਲਈ ਗੇਟ ਤੋਂ ਹੀ ਵਾਪਸ ਮੋੜ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ