JALANDHAR WEATHER

ਪਿੰਡ ਬੋਹੜੀਆਂ ਤੇ ਪਿੰਡ ਮੇਘਾ ਦੇ ਕਈ ਨੌਜਵਾਨ ਹੋਏ ਭਾਜਪਾ ਵਿਚ ਸ਼ਾਮਿਲ

ਗੁਰੂ ਹਰ ਸਹਾਏ, 26 ਮਈ (ਕਪਿਲ ਕੰਧਾਂਰੀ)-ਫਿਰੋਜ਼ਪੁਰ ਲੋਕ ਸਭਾ ਤੋਂ ਭਾਜਪਾ ਨੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਲ ਲਗਾਤਾਰ ਕਈ ਪਰਿਵਾਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋਕੇ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਜਿਸ ਦੇ ਚਲਦਿਆਂ ਅੱਜ ਗੁਰੂ ਹਰ ਸਹਾਏ ਦੇ ਨਾਲ ਲਗਦੇ ਪਿੰਡ ਬੋਹੜੀਆਂ ਅਤੇ ਪਿੰਡ ਮੇਘਾ ਦੇ ਕਈ ਨੌਜਵਾਨ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਪਰਿਵਾਰ ਸਮੇਤ ਰਾਣਾ ਗੁਰਮੀਤ ਸਿੰਘ ਸੋਢੀ ਦੀ ਮੋਹਨ ਕੇ ਓਤਾੜ ਬਣੀ ਕੋਠੀ ਰਾਜਗੜ੍ਹ ਵਿਖ਼ੇ ਭਾਜਪਾ ਵਿਚ ਸ਼ਾਮਿਲ ਹੋਏ ਹਨ। ਇਸ ਮੌਕੇ ਰਾਣਾ ਸੋਢੀ ਦੀ ਬੇਟੀ ਗਾਇਤਰੀ ਬੇਦੀ, ਭਾਜਪਾ ਆਗੂ ਰਾਜਾ ਕੁਮਾਰ, ਵਲੋਂ ਇਨ੍ਹਾਂ ਨੌਜਵਾਨਾਂ ਨੂੰ ਪਰਨੇ ਪਾ ਕੇ ਭਾਜਪਾ ਵਿਚ ਸ਼ਾਮਿਲ ਕੀਤਾ ਅਤੇ ਇਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਵਿਸ਼ਵਾਸ ਦਵਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ