JALANDHAR WEATHER

ਆਪ' ਖ਼ਾਮੀਆਂ ਛੁਪਾਉਣ ਲਈ ਡਾ. ਹਮਦਰਦ ਖ਼ਿਲਾਫ਼ ਕਾਰਵਾਈ ਕਰਵਾ ਰਹੀ-ਵਰਿੰਦਰ ਪਰਮਾਰ

ਕੋਟਫ਼ਤੂਹੀ, 26 ਮਈ (ਅਟਵਾਲ)-ਪੰਜਾਬ ਦੀ 'ਆਪ' ਸਰਕਾਰ ਬਦਲਾਖੋਰੀ ਦੀ ਨੀਤੀ ਨਾਲ ਹੱਕ ਸੱਚ ਤੇ ਪਹਿਰਾ ਦੇਣ ਵਾਲੀ ਪੰਜਾਬ ਦੀ ਪ੍ਰਮੁੱਖ ਅਖ਼ਬਾਰ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰ 'ਚ ਕਥਿਤ ਘੁਟਾਲੇ ਦੇ ਨਾਂਅ ਤੇ ਪੰਜਾਬ ਦੀ ਆਵਾਜ਼ 'ਅਜੀਤ' ਨੂੰ ਦਬਾਉਣ ਦੀ ਕੋਝੀ ਸਾਜ਼ਿਸ਼ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆ ਵਰਿੰਦਰ ਪਰਮਾਰ ਸਾਬਕਾ ਚੇਅਰਮੈਨ ਵੇਰਕਾ ਮਿਲਕ ਪਲਾਟ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਿਨਾਂ ਵਜਾ ਵਿਜੀਲੈਂਸ ਵਿਭਾਗ ਰਾਹੀ ਆਪਣੀਆਂ ਨਿੱਜੀ ਕਿੜਾਂ ਕੱਢ ਰਿਹਾ ਹੈ, 'ਅਜੀਤ' ਨੇ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ, ਹੁਣ ਜਦੋਂ ਇਸ ਅਦਾਰੇ ਵਲੋਂ 'ਆਪ' ਸਰਕਾਰ ਦੀਆ ਖ਼ਾਮੀਆਂ ਉਜਾਗਰ ਕਰਨਾ ਸ਼ੁਰੂ ਕਰ ਦਿੱਤੀਆਂ ਹਨ ਤਾਂ ਇਹ ਸਰਕਾਰ ਵਲੋਂ ਸੋਚੀ ਸਮਝੀ ਕੋਝੀ ਸਾਜ਼ਿਸ਼ ਸ਼ੁਰੂ ਕਰ ਦਿੱਤੀ ਹੈ, ਜੋ ਬਹੁਤ ਘਟੀਆ ਸੋਚ ਹੈ, ਉਨ੍ਹਾਂ ਕਿਹਾ ਕਿ ਸਮੁੱਚਾ ਭਾਈਚਾਰਾ ਅਦਾਰਾ 'ਅਜੀਤ' ਨਾਲ ਹਰ ਸਮੇਂ ਖੜਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ