JALANDHAR WEATHER

ਡਾ. ਹਮਦਰਦ ਸਰਕਾਰਾਂ ਅੱਗੇ ਝੁਕਣ ਦੀ ਬਜਾਏ ਹਮੇਸ਼ਾ ਸੱਚ ਨਾਲ ਖੜ੍ਹੇ ਹਨ-ਪ੍ਰਿਤਪਾਲ ਸਿੰਘ ਹਾਡਾ

ਸੁਨਾਮ ਊਧਮ ਸਿੰਘ ਵਾਲਾ, 26 ਮਈ ( ਸਰਬਜੀਤ ਸਿੰਘ ਧਾਲੀਵਾਲ )-ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਭਗਵੰਤ ਮਾਨ ਦੀ 'ਆਪ' ਸਰਕਾਰ ਵਲੋ ਦਰਜ ਕੀਤੇ ਮਾਮਲੇ ਦੀ ਸਖ਼ਤ ਨਿੰਦਿਆ ਕਰਦਿਆ ਸੁਨਾਮ ਤੋਂ ਸੀਨੀ: ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਦਾ ਕਿ ਸੁਪਰੀਮੋ ਖੁਦ ਕਥਿਤ ਕਰੋੜਾਂ ਰੁਪਏ ਦੇ ਸ਼ਰਾਬ ਘੁਟਾਲੇ 'ਚ 1 ਜੂਨ ਤੱਕ ਜਮਾਨਤ 'ਤੇ ਹੈ ਅਤੇ ਮੁੜ ਇਸ ਨੇ ਜੇਲ੍ਹ ਚਲੇ ਜਾਣਾ ਹੈ, ਇਸੇ ਸ਼ਰਾਬ ਨੀਤੀ ਮਾਮਲੇ 'ਚ ਭਗਵੰਤ ਮਾਨ ਖੁਦ ਨੂੰ ਕਦੇ ਵੀ ਜੇਲ੍ਹ ਦਾ ਮੂੰਹ ਦੇਖਣਾ ਪੇ ਸਕਦਾ ਹੈ, ਅਜਿਹੇ ਹਾਲਾਤ ਵਿਚ ਭਗਵੰਤ ਮਾਨ ਨੇ ਕਿਹੜੇ ਮੰਹ ਨਾਲ ਇਕ ਸਾਫ਼ ਸਥਰੀ ਅਤੇ ਪੱਤਰਕਾਰੀ ਜਗਤ ਵਿੱਚ ਸਤਿਕਾਰੀ ਜਾਣ ਵਾਲੀ ਸਖਸ਼ੀਅਤ ਖ਼ਿਲਾਫ਼ ਵਿਜੀਲੈਂਜ ਦਾ ਮਾਮਲਾ ਦਰਜ ਕਰਵਾਇਆ ਹੈ।ਘੋਟਾਲਿਆ ਅਤੇ ਵਿਵਾਦਾ 'ਚ ਘਿਰਿਆ ਭਗਵੰਤ ਮਾਨ ਪ੍ਰੈੱਸ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦਾ ਹੈ ਪਰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਦੇ ਕਿਸੇ ਵੀ ਸਰਕਾਰ ਦੀ ਈਨ ਨਹੀਂ ਮੰਨੀ ਅਤੇ ਹਮੇਸ਼ਾ ਸੱਚ 'ਤੇ ਪਹਿਰਾ ਦੇ ਕੇ ਲੋਕ ਹਿੱਤਾ ਨੂੰ ਪਹਿਲ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ