JALANDHAR WEATHER

ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ

ਚੱਬਾ, 26 ਮਈ (ਜੱਸਾ ਅਨਜਾਣ)- ਅੰਮ੍ਰਿਤਸਰ - ਤਰਨਤਾਰਨ ਰੋਡ ਅੱਡਾ ਗੋਹਲਵੜ ਨੇੜੇ ਗੁਰਦੁਆਰਾ ਬਾਬਾ ਅੱਛਰਾ ਸਿੰਘ ਵਿਖੇ ਪਿਉ-ਪੁੱਤ ਨਿਹੰਗ ਸਿੰਘਾਂ ਵਲੋਂ ਇਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (16)ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਵਰਪਾਲ ਖੁਰਦ ਵਜੋਂ ਹੋਈ ਹੈ। ਮ੍ਰਿਤਕ ਦੇ ਤਾਇਆ ਮਲਕੀਤ ਸਿੰਘ ਵਰਪਾਲ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੱਸਵੀਂ ਜਮਾਤ ਵਿਚ ਪੜ੍ਹਦਾ ਸੀ। ਬਾਣੀ ਬਾਣੇ ਦਾ ਧਾਰਨੀ ਸੀ ਤੇ ਲਾਗਲੇ ਗੁਰਦੁਆਰਾ ਸਾਹਿਬਾਨਾਂ 'ਚ ਗ੍ਰੰਥੀ ਸਿੰਘ ਦੀਆਂ ਡਿਊਟੀਆਂ ਬਾਖੂਬੀ ਨਿਭਾ ਲੈਂਦਾ ਸੀ। ਆਪਣੀਆਂ ਲਗਾਈਆਂ ਡਿਊਟੀਆਂ ਦੇ ਪੈਸੇ ਗੁਰਦੁਆਰਾ ਬਾਬਾ ਅੱਛਰਾ ਸਿੰਘ ਦੇ ਸੇਵਾਦਾਰ ਗ੍ਰੰਥੀ ਮੰਗਲ ਸਿੰਘ ਤੇ ਉਸ ਦੇ ਪੁੱਤਰ ਸ਼ੁਭਕਰਨ ਸਿੰਘ ਵਾਸੀ ਗੁਰੂਵਾਲੀ ਪਾਸੋਂ ਆਪਣੇ ਵੱਡੇ ਭਰਾ ਜਸ਼ਨ ਸਿੰਘ ਨਾਲ ਗਿਆ। ਜਦ ਉਨ੍ਹਾਂ ਨੇ ਪੈਸੇ ਮੰਗੇ ਤਾਂ ਸ਼ੁਭਕਰਨ ਸਿੰਘ ਨੇ ਮਨਪ੍ਰੀਤ ਸਿੰਘ ਦੀ ਛਾਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਦੂਸਰੇ ਭਰਾ ਤੇ ਵੀ ਪਿਉ ਪੁੱਤਾਂ ਨੇ ਡੂੰਘੀਆਂ ਸੱਟਾਂ ਮਾਰੀਆਂ। ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਮਨਪ੍ਰੀਤ ਸਿੰਘ ਹਸਪਤਾਲ ਵਿਚ ਦਮ ਤੋੜ ਗਿਆ। ਕਤਲ ਸੰਬੰਧੀ ਦੋਸ਼ੀਆਂ ਖਿਲਾਫ ਸਿਟੀ ਪੁਲਿਸ ਥਾਣਾ ਤਰਨਤਾਰਨ ਵਿਖੇ ਐਫ.ਆਈ.ਆਰ. ਦਰਜ ਕਰਵਾ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ