JALANDHAR WEATHER

ਡਾ. ਹਮਦਰਦ 'ਤੇ ਦਰਜ ਹੋਏ ਝੂਠੇ ਪਰਚੇ ਦਾ ਪ੍ਰਵਾਸੀ ਭਾਰਤੀਆਂ ਵਲੋਂ ਡਟ ਕੇ ਵਿਰੋਧ

ਕਟਾਰੀਆਂ ,26 ਮਈ (ਪ੍ਰੇਮੀ ਸੰਧਵਾਂ) -ਪੰਜਾਬ ਤੇ ਪੰਜਾਬੀਆਂ ਦੀ ਰੂਹ ਤੇ ਅਦਾਰਾ 'ਅਜੀਤ 'ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਬਦਲੇ ਦੀ ਭਾਵਨਾ ਨਾਲ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਵਿਜੀਲੈਂਸ ਬਿਊਰੋ ਵਲੋਂ ਦਰਜ ਕੀਤੇ ਗਏ ਝੂਠੇ ਪਰਚੇ ਦਾ ਬੈਸਟ ਕੋਸਟ ਜ਼ੋਨ ਅਮਰੀਕਾ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਰਵਿੰਦਰ ਸਿੰਘ ਬੋਇਲ ਨੇ ਡੱਟ ਕੇ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਕੀਮਤ 'ਤੇ ਡਾ. ਹਮਦਰਦ ਸਾਹਿਬ ਤੇ ਦਬਾਅ ਨਹੀਂ ਬਣਾ ਸਕਦੀ । ਕਿਉਂਕਿ ਡਾ. ਹਮਦਰਦ ਨੇ ਹਮੇਸ਼ਾ ਹੀ ਸੱਚਾਈ 'ਤੇ ਪਹਿਰਾ ਦਿੱਤਾ ਤੇ ਦਿੰਦੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ ਡਾ. ਹਮਦਰਦ 'ਤੇ ਦਰਜ ਕੀਤੇ ਗਏ ਝੂਠੇ ਪਰਚੇ ਨੂੰ ਤੁਰੰਤ ਰੱਦ ਨਾ ਕੀਤਾ ਤਾਂ ਵਿਦੇਸ਼ਾਂ ਵਿਚ ਬੈਠਾ ਸਮੁੱਚਾ ਅਕਾਲੀ ਦਲ ਭਾਈਚਾਰਾ ਸਰਕਾਰ ਵਿਰੁੱਧ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ