ਸੇਵਾਦਾਰ ਬਣ ਕੇ ਜਲੰਧਰ ਜਾਵਾਂਗਾ - ਚੰਨੀ

ਅੰਮ੍ਰਿਤਸਰ, 15 ਅਪ੍ਰੈਲ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਮੈਨੂੰ ਜਲੰਧਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਮੈਂ ਸੇਵਾਦਾਰ ਬਣ ਕੇ ਜਲੰਧਰ ਜਾਵਾਂਗਾ। 'ਸੁਦਾਮਾ' ਵਜੋਂ ਮੈਂ ਜਲੰਧਰ ਜਾਵਾਂਗਾ ਅਤੇ ਮੈਂ ਜਲੰਧਰ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਭਗਵਾਨ ਕ੍ਰਿਸ਼ਨ ਦੇ ਰੂਪ 'ਚ ਮੇਰੀ ਦੇਖਭਾਲ ਕਰਨ... ਮੈਂ ਪ੍ਰਾਰਥਨਾ ਕੀਤੀ ਕਿ ਮੈਨੂੰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਤਾਕਤ ਮਿਲੇ..."।