JALANDHAR WEATHER

ਅੱਜ ਦੀ ਮੁੱਖ ਲੜਾਈ ਆਰ.ਐਸ.ਐਸ. ਦੀ ਵਿਚਾਰਧਾਰਾ ਦੇ ਵਿਰੁੱਧ ਹੈ- ਰਾਹੁਲ ਗਾਂਧੀ

ਕੇਰਲ, 15 ਅਪ੍ਰੈਲ- ਕਾਂਗਰਸ ਦੇ ਸੰਸਦ ਮੈਂਬਰ ਅਤੇ ਵਾਇਨਾਡ ਲੋਕ ਸਭਾ ਸੀਟ ਤੋਂ ਉਮੀਦਵਾਰ ਰਾਹੁਲ ਗਾਂਧੀ ਨੇ ਇਥੇ ਸੰਬੋਧਨ ਕਰਦੇ ਹੋਏ ਕਿਹਾ ਕਿਹਾ ਕਿ ਅੱਜ ਮੁੱਖ ਲੜਾਈ ਆਰ.ਐਸ.ਐਸ. ਦੀ ਵਿਚਾਰਧਾਰਾ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ, ਪ੍ਰਧਾਨ ਮੰਤਰੀ ਅਤੇ ਹੋਰ ਇਹ ਕਹਿੰਦੇ ਹਨ ਕਿ ਇਕ ਰਾਸ਼ਟਰ, ਇਕ ਲੋਕ, ਇਕ ਭਾਸ਼ਾ ਤੇ ਇਕ ਨੇਤਾ। ਉਨ੍ਹਾਂ ਕਿਹਾ ਕਿ ਭਾਸ਼ਾ ਕੋਈ ਥੋਪੀ ਹੋਈ ਚੀਜ਼ ਨਹੀਂ ਹੈ, ਭਾਸ਼ਾ ਉਹ ਹੈ ਜੋ ਵਿਅਕਤੀ ਦੇ ਅੰਦਰੋਂ ਨਿਕਲਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਰਲ ਦੇ ਕਿਸੇ ਵਿਅਕਤੀ ਨੂੰ ਇਹ ਕਹਿਣਾ ਕਿ ਤੁਹਾਡੀ ਭਾਸ਼ਾ ਹਿੰਦੀ ਨਾਲੋਂ ਘਟੀਆ ਹੈ ਇਹ ਕੇਰਲਾ ਦੇ ਲੋਕਾਂ ਦਾ ਅਪਮਾਨ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਵਿਚਾਰ ਕਿ ਭਾਰਤ ਕੋਲ ਸਿਰਫ਼ ਇਕ ਨੇਤਾ ਹੋਣਾ ਚਾਹੀਦਾ ਹੈ, ਹਰ ਇਕ ਭਾਰਤੀ ਨੌਜਵਾਨ ਦਾ ਅਪਮਾਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ