JALANDHAR WEATHER

ਗੁਰੂ ਹਰ ਸਹਾਇ ਪੁਲਿਸ ਨੂੰ ਸੇਮਨਾਲੇ ਵਿਚੋਂ ਮਿਲੀ ਵਿਅਕਤੀ ਦੀ ਲਾਸ਼

ਗੁਰੂਹਰਸਹਾਏ, 15 ਅਪ੍ਰੈਲ (ਕਪਿਲ ਕੰਧਾਰੀ)- ਗੁਰੂਹਰਸਹਾਏ ਪੁਲਿਸ ਨੂੰ ਅੱਜ ਸਰੂਪੇ ਵਾਲਾ ਰੋਡ ਦੇ ਕੋਲ ਬਣੇ ਸੇਮ ਨਾਲੇ ਵਿਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਪ੍ਰਾਪਤ ਜਾਣਕਰੀ ਅਨੁਸਾਰ ਅੱਜ ਗੁਰੂਹਰਸਹਾਏ ਪੁਲਿਸ ਨੂੰ ਸਵੇਰੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਸਰੂਪੇ ਵਾਲਾ ਰੋਡ ਦੇ ਕੋਲ ਬਣੇ ਸੇਮ ਨਾਲੇ ਵਿਚ ਇਕ ਵਿਅਕਤੀ ਡਿੱਗਿਆ ਪਿਆ ਹੈ, ਜਿਸ ਤੋਂ ਬਾਅਦ ਡੀ. ਐੱਸ. ਪੀ. ਅਤੁਲ ਸੋਨੀ, ਏ. ਐੱਸ. ਆਈ. ਮਲਕੀਤ ਸ਼ਰਮਾ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਉਨ੍ਹਾਂ ਵਲੋਂ ਮਿ੍ਰਤਕ ਦੇਹ ਨੂੰ ਸੇਮ ਨਾਲੇ ਵਿਚੋਂ ਕੱਢ ਕੇ ਆਪਣੇ ਕਬਜ਼ੇ ਵਿਚ ਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਵਿਅਕਤੀ ਦੀ ਪਹਿਚਾਣ ਸੋਨੂ ਪੁੱਤਰ ਵਸਣ ਸਿੰਘ ਵਾਸੀ ਮੋਤੀ ਵਾਲਾ ਉਮਰ ਕਰੀਬ 40 ਸਾਲ ਵਜੋਂ ਹੋਈ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਦੀ ਮੌਤ ਕਿਵੇਂ ਹੋਈ ਹੈ ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਦੇ ਬਿਆਨਾਂ ਦੇ ਅਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ