JALANDHAR WEATHER

ਅੱਜ ਕਿਸੇ ਇਕ ਸ਼ਬਦ ਪ੍ਰਤੀ ਵੀ ਕਿਸੇ ਦੀ ਕੋਈ ਪ੍ਰਤੀਬੱਧਤਾ ਨਹੀਂ ਹੈ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 15 ਅਪ੍ਰੈਲ- ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਦਕਿਸਮਤੀ ਨਾਲ, ਅੱਜਕੱਲ੍ਹ ਅਸੀਂ ਦੇਖਦੇ ਹਾਂ ਕਿ ਕਿਸੇ ਵੀ ਇਕ ਸ਼ਬਦ ਪ੍ਰਤੀ ਕੋਈ ਪ੍ਰਤੀਬੱਧਤਾ ਅਤੇ ਜ਼ਿੰਮੇਵਾਰੀ ਨਹੀਂ ਹੈ। ਤੁਸੀਂ ਕਿਸੇ ਨੇਤਾ ਦੀਆਂ ਪੁਰਾਣੀਆਂ ਵੀਡੀਓਜ਼ ਸਰਕੁਲੇਟ ਹੁੰਦੀਆਂ ਦੇਖੀਆਂ ਹੋਣਗੀਆਂ, ਜਿੱਥੇ ਉਸ ਦੀ ਹਰ ਸੋਚ ਵਿਰੋਧੀ ਹੈ। ਜਦੋਂ ਲੋਕ ਇਹ ਦੇਖਦੇ ਹਨ ਤਾਂ ਉਹ ਸੋਚਦੇ ਹਨ ਕਿ ਇਹ ਨੇਤਾ ਜਨਤਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿਚ ਮੈਂ ਇਕ ਰਾਜਨੇਤਾ ਨੂੰ ‘ਏਕ ਝਟਕੇ ਮੇਂ ਗਰੀਬੀ ਹਟਾ ਦੂੰਗਾ’ ਕਹਿੰਦੇ ਸੁਣਿਆ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਨੂੰ 5-6 ਦਹਾਕਿਆਂ ਤੱਕ ਸੱਤਾ ਵਿਚ ਰਹਿਣ ਦਾ ਮੌਕਾ ਮਿਲਿਆ, ਉਹ ਜਦੋਂ ਇਹ ਕਹਿੰਦੇ ਹਨ ਤਾਂ ਦੇਸ਼ ਸੋਚਦਾ ਹੈ ਕਿ ਇਹ ਆਦਮੀ ਕੀ ਕਹਿ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ