JALANDHAR WEATHER

ਜਲੰਧਰ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲੀਆਂ 2 ਕੰਪਨੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ

ਜਲੰਧਰ, 20 ਅਪ੍ਰੈਲ (ਮਨਜੋਤ ਸਿੰਘ)-ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲੀਆਂ ਕੰਪਨੀਆਂ ਵਿਰੁੱਧ 2 ਐਫ.ਆਈ.ਆਰ. ਦਰਜ ਕੀਤੀਆਂ ਹਨ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਬੰਬੀਵਾਲ ਵਿਖੇ ਨਾਜਾਇਜ਼ ਮਾਈਨਿੰਗ ਸਬੰਧੀ ਸ਼ਿਕਾਇਤ ਮਿਲੀ ਸੀ। ਪੁਲਿਸ ਤੁਰੰਤ ਕਾਰਵਾਈ ਲਈ ਮੌਕੇ 'ਤੇ ਪਹੁੰਚੀ ਤਾਂ 2 ਪੋਕਲੇਨ ਮਸ਼ੀਨਾਂ, ਦੋ ਟਿੱਪਰ ਟਰੱਕ, ਦੋ ਟਰੈਕਟਰ, ਇਕ ਟਰਾਲੀ ਅਤੇ ਸੱਤ ਵਿਅਕਤੀ ਡੂੰਘੀ ਖੁਦਾਈ ਕਰਨ ਵਿਚ ਲੱਗੇ ਹੋਏ ਸਨ, ਜਿਸ ਦੇ ਸਿੱਟੇ ਵਜੋਂ ਸਵਪਨ ਸ਼ਰਮਾ ਨੇ ਦੱਸਿਆ ਕਿ ਜੀ.ਐਨ. ਮਾਈਨਿੰਗ ਕੰਪਨੀ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ।

ਇਸੇ ਤਰ੍ਹਾਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਦੀਵਾਲੀ ਤੋਂ ਇਸ ਸੰਬੰਧੀ ਇਕ ਹੋਰ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ਸਦਰ ਜਲੰਧਰ ਤੋਂ ਸੀ.ਆਈ.ਏ. ਸਟਾਫ਼ ਅਤੇ ਮੁਲਾਜ਼ਮਾਂ ਦੀ ਇਕ ਟੀਮ ਮੌਕੇ 'ਤੇ ਪਹੁੰਚੀ, ਜਿਥੇ ਕ੍ਰਿਸ਼ਨਾ ਕੋਨਰੇਟੈਂਟ ਪ੍ਰਾ. ਲਿਮਟਿਡ ਦੀਆਂ ਮਸ਼ੀਨਾਂ ਕਈ ਥਾਵਾਂ 'ਤੇ ਖੁਦਾਈ ਵਿਚ ਲੱਗੀਆਂ ਹੋਈਆਂ ਸਨ। ਮਾਈਨਿੰਗ ਇੰਸਪੈਕਟਰ ਜਸਵਿੰਦਰ ਸਿੰਘ ਦੀ ਲਿਖਤੀ ਸ਼ਿਕਾਇਤ ’ਤੇ ਜੀ.ਐਨ. ਮਾਈਨਿੰਗ ਕੰਪਨੀ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ