JALANDHAR WEATHER
ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਅਮਲਾ ਚੋਣ ਸਮਗਰੀ ਲੈ ਕੇ ਰਵਾਨਾ

ਤਪਾ ਮੰਡੀ,31 ਮਈ (ਪ੍ਰਵੀਨ ਗਰਗ/ਵਿਜੇ ਸ਼ਰਮਾ)- ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣ ਜਾ ਰਹੀਆਂ ਹਨ, ਜਿਸ ਦੇ ਸੰਬੰਧ ਵਿਚ ਪ੍ਰਸ਼ਾਸਨ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਤਹਿਸੀਲ ਕੰਪਲੈਕਸ ਤਪਾ ਵਿਖੇ ਰਿਟਰਨਿੰਗ ਅਫ਼ਸਰ-ਕਮ- ਐਸ.ਡੀ.ਐਮ. ਮੈਡਮ ਪੂਨਮਪ੍ਰੀਤ ਕੌਰ ਦੀ ਅਗਵਾਈ ’ਚ ਚੋਣ ਅਮਲੇ ਦੀਆਂ ਟੀਮਾਂ ਨੂੰ ਈ.ਵੀ.ਐਮ. ਮਸ਼ੀਨਾਂ ਦੇ ਕੇ ਰਵਾਨਾ ਕੀਤਾ ਗਿਆ, ਹਰੇਕ ਪੋਲਿੰਗ ਬੂਥ ’ਤੇ ਇਕ ਪੀ.ਆਰ.ਓ, 1 ਏ.ਪੀ.ਆਰ.ਓ ਅਤੇ 2 ਪੀ.ਓ ਸ਼ਾਮਿਲ ਹੋਣਗੇ। ਚੋਣਾਂ ਨੂੰ ਲੈ ਕੇ ਚੋਣ ਅਮਲਾ ਮਸ਼ੀਨਾਂ ਲੈ ਕੇ ਆਪੋ ਆਪਣੇ ਪੋਲਿੰਗ ਬੂਥਾਂ ’ਤੇ ਪੁਲਿਸ ਪਾਰਟੀ ਸਮੇਤ ਪਹੁੰਚਿਆ। ਦੱਸ ਦੇਈਏ ਕਿ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਊਂਦੇ ਹਲਕਾ ਭਦੌੜ ਦੇ 1,54,321 ਵੋਟਰ ਜੋ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 1 ਜੂਨ ਨੂੰ ਵੋਟਿੰਗ ਮਸ਼ੀਨਾਂ ’ਚ ਬੰਦ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ