ਡੀ.ਜੀ.ਸੀ.ਏ. ਨੇ ਏਅਰ ਇੰਡੀਆ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ
ਨਵੀਂ ਦਿੱਲੀ, 31 ਮਈ- ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਏਅਰ ਇੰਡੀਆ ਨੂੰ ਦਿੱਲੀ ਤੋਂ ਸੈਨ ਫ਼ਰਾਂਸਿਸਕੋ ਦੀ ਉਡਾਣ ਵਿਚ 24 ਘੰਟੇ ਦੀ ਦੇਰੀ ਤੋਂ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਡਾਣ ਵਿਚ ਦੇਰੀ ਅਤੇ ਜਹਾਜ਼ ਦੇ ਅੰਦਰ ਨਾਕਾਫ਼ੀ ਕੂਲਿੰਗ ਕਾਰਨ ਕਈ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।