ਹਾਈਕੋਰਟ ਨੇ ਜਿੱਤ ਲਿਆ ਪੰਜਾਬੀਆਂ ਦਾ ਦਿਲ- ਜਸਬੀਰ ਸਿੰਘ ਗਿੱਲ
ਚੰਡੀਗੜ੍ਹ, 31 ਮਈ- ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਟਵੀਟ ਕਰ ਕਿਹਾ ਕਿ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਪ੍ਰਤੀਕ, ਹੱਕ ਸੱਚ ਦੇ ਰਾਖੇ ਸ. ਬਰਜਿੰਦਰ ਸਿੰਘ ਹਮਦਰਦ ਸਾਹਿਬ ਜੀ ਦੀ ਗਿ੍ਰਫ਼ਤਾਰੀ ’ਤੇ ਰੋਕ ਲਗਾ ਕੇ ਮਾਣਯੋਗ ਹਾਈਕੋਰਟ ਨੇ ਪੰਜਾਬੀਆਂ ਦੇ ਦਿਲ ਜਿੱਤ ਲਏ ਹਨ। ਉਨ੍ਹਾਂ ਕਿਹਾ ਕਿ ਇਹ ਸਚਾਈ ਦੀ ਜਿੱਤ ਹੈ ਤੇ ਮੈਂ ਇਸ ਫ਼ੈਸਲੇ ਦਾ ਸਵਾਗਤ ਕਰਦਾ ਹੋਇਆ ਮਾਣਯੋਗ ਹਾਈਕੋਰਟ ਦਾ ਧੰਨਵਾਦ ਕਰਦਾ ਹਾਂ।