4 ਈ. ਵੀ. ਐਮ. ਮਸ਼ੀਨਾਂ ’ਚ ਤਕਨੀਕੀ ਖ਼ਰਾਬੀ ਹੋਣ ਕਾਰਨ ਕੀਤੀਆਂ ਤਬਦੀਲ
ਗੁਰੂ ਹਰ ਸਹਾਏ, 31 ਮਈ (ਹਰਚਰਨ ਸਿੰਘ ਸੰਧੂ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਗੁਰੂ ਹਰ ਸਹਾਏ ਵਿਖੇ ਚੋਣ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ ਗਈ। ਹਲਕੇ ਦੇ ਕੁੱਲ 218 ਬੂਥਾਂ ਦੀਆਂ ਮਸ਼ੀਨਾਂ ਦੀ ਚੈਕਿੰਗ ਕਰਵਾਈ ਗਈ। ਇਸ ਤੋਂ ਇਲਾਵਾ 43 ਮਸ਼ੀਨਾਂ ਰਾਖਵੀਆਂ ਰੱਖੀਆ ਗਈਆਂ ਹਨ। ਰਾਖਵੀਆਂ ਰੱਖੀਆ ਗਈਆਂ ਮਸ਼ੀਨਾਂ ਦੀ ਚੈਕਿੰਗ ਦੌਰਾਨ 4 ਮਸ਼ੀਨਾਂ ਵਿਚ ਤਕਨੀਕੀ ਖ਼ਰਾਬੀ ਸਾਹਮਣੇ ਆਈ, ਜਿਨ੍ਹਾਂ ਨੂੰ ਉਚ ਅਧਿਕਾਰੀਆਂ ਵਲੋਂ ਬਦਲ ਦਿੱਤਾ ਗਿਆ।