JALANDHAR WEATHER

ਦੁਕਾਨਦਾਰ ਦੀ ਪਿੱਠ ’ਚ ਸਰੀਆ ਆਰ-ਪਾਰ ਕਰ ਲੁੱਟਿਆ

ਕੋਟਫ਼ਤੂਹੀ, 31 ਮਈ (ਅਵਤਾਰ ਸਿੰਘ ਅਟਵਾਲ)- ਸਥਾਨਕ ਬਾਜ਼ਾਰ ਦੇ ਇਕ ਦੁਕਾਨਦਾਰ ਨੂੰ ਬਾਅਦ ਦੁਪਹਿਰ ਇਕ ਨੌਜਵਾਨ ਵਲੋਂ ਦੁਕਾਨ ਅੰਦਰ ਜਾ ਕੇ ਉਸ ਦੀ ਪਿੱਠ ਵਿਚ ਲੋਹੇ ਦਾ ਸਰੀਆ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ ਦੁਕਾਨ ਵਿਚੋਂ ਨਗਦੀ ਲੁੱਟ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਸਤ ਦੁਆਬ ਨਹਿਰ ਦੇ ਸੰਤ ਹਰੀ ਸਿੰਘ ਮਾਰਗ ਉੱਪਰ ਸਾਧੂ ਰਾਮ ਚਾਦਲਾ ਹਾਰਡ ਵੇਅਰ ਸਟੋਰ ਦੇ 85 ਕੁ ਸਾਲਾਂ ਮਾਲਕ ਸਾਧੂ ਰਾਮ ਦੁਕਾਨ ਦੇ ਅੰਦਰ ਆਰਾਮ ਕਰ ਰਹੇ ਸਨ, ਲਗਭਗ ਢਾਈ ਕੁ ਵਜੇ ਦੁਪਹਿਰੇ ਇਕ 30 ਕੁ ਸਾਲਾ ਨੌਜਵਾਨ, ਜਿਸ ਨੇ ਨੀਲੀ ਟੀ-ਸ਼ਰਟ ਪਾਈ ਹੋਈ ਸੀ, ਸਪਲੈਂਡਰ ਮੋਟਰ ਸਾਈਕਲ ਉੱਪਰ ਆਇਆ ਤੇ ਦੁਕਾਨ ਅੰਦਰ ਗਿਆ ਜਿੱਥੇ ਬਜ਼ੁਰਗ ਦੁਕਾਨਦਾਰ ਸਾਧੂ ਰਾਮ ਚਾਦਲਾ ਨਾਲ ਹੱਥੋਪਾਈ ਹੋ ਕੇ ਉਸ ਦੇ ਗੱਲੇ ਵਿਚੋਂ ਨਗਦੀ ਚੋਰੀ ਕਰ ਕੇ ਉਸ ਦੇ ਵਿਰੋਧ ਕਰਨ ’ਤੇ ਉਸ ਦੀ ਪਿੱਠ ਵਿਚ ਲੋਹੇ ਦੇ ਸਰੀਏ ਨੁਮਾ ਕੋਈ ਤਿੱਖੀ ਚੀਜ਼ ਮਾਰ ਦਿੱਤੀ, ਜੋ ਪਿੱਠ ਤੋਂ ਅੱਗੇ ਵੱਲ ਆਰ-ਪਾਰ ਹੋ ਗਈ। ਉਨ੍ਹਾਂ ਵਲੋਂ ਰੋਲਾ ਪਾਉਣ ’ਤੇ ਨਹਿਰ ਦੇ ਦੂਸਰੇ ਪਾਸੇ ਰੇਹੜੀ ਵਾਲਿਆਂ ਨੇ ਰੋਲਾਂ ਪਾ ਕੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਤੇ ਲੁਟੇਰਾ ਨੌਜਵਾਨ ਮੌਕੇ ’ਤੋਂ ਬਹਿਬਲਪੁਰ ਵਾਇਆ ਬੰਗਾ ਰੋਡ ਵੱਲ ਨੂੰ ਰਫ਼ੂ ਚੱਕਰ ਹੋ ਗਿਆ। ਦੁਕਾਨਦਾਰਾਂ ਨੇ ਜ਼ਖਮੀ ਦੁਕਾਨਦਾਰ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਲੈ ਗਏ, ਜਿਥੇ ਉਸ ਦੀ ਗੰਭੀਲ ਹਾਲਤ ਨੂੰ ਦੇਖਦੇ ਹੋਏ ਆਈ. ਵੀ. ਵਾਈ. ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫ਼ਰ ਕਰ ਦਿੱਤਾ। ਮੌਕੇ ’ਤੇ ਏ. ਐੱਸ. ਆਈ ਹਰਭਜਨ ਸਿੰਘ ਥਾਣਾ ਮਾਹਿਲਪੁਰ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਬਾਜ਼ਾਰ ਦੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ