ਫ਼ਤਹਿਗੰਜ ਥਾਣਾ ਖੇਤਰ 'ਚ ਰਾਮਗੰਗਾ ਨਦੀ 'ਚ ਡੁੱਬਣ ਕਾਰਨ 2 ਲੜਕੀਆਂ ਦੀ ਮੌਤ
ਬਰੇਲੀ (ਉੱਤਰ ਪ੍ਰਦੇਸ਼), 31 ਮਈ - ਫ਼ਤਹਿਗੰਜ ਥਾਣਾ ਖੇਤਰ 'ਚ ਰਾਮਗੰਗਾ ਨਦੀ 'ਚ ਡੁੱਬਣ ਕਾਰਨ 2 ਲੜਕੀਆਂ ਦੀ ਮੌਤ ਹੋ ਗਈ। ਸੀ.ਓ. ਹਾਈਵੇਅ ਪੰਕਜ ਸ਼੍ਰੀਵਾਸਤਵ ਨੇ ਦੱਸਿਆ ਕਿ 3 ਲੜਕੀਆਂ ਰਾਮਗੰਗਾ ਦੀ ਸਹਾਇਕ ਨਦੀ 'ਚ ਨਹਾਉਣ ਗਈਆਂ ਸਨ। ਉਹ ਨਦੀ ਦੇ ਡੂੰਘੇ ਹਿੱਸੇ 'ਚ ਡਿੱਗਣ ਕਾਰਨ ਡੁੱਬ ਗਈਆਂ। ਸਾਰਿਆਂ ਦੀ ਕੋਸ਼ਿਸ਼ ਨਾਲ ਇਕ ਬੱਚੀ ਨੂੰ ਬਚਾ ਲਿਆ ਗਿਆ, ਜਦਕਿ 2 ਦੀ ਮੌਤ ਹੋ ਗਈ।