ਲੱਖੂਵਾਲ ਗੋਲੀਕਾਂਡ 'ਚ ਅਜਨਾਲਾ ਖੇਤਰ ਦੇ ਨਾਮੀ ਨੌਜਵਾਨ ਦੀਪੂ ਲੱਖੂਵਾਲੀਆ ਦੀ ਮੌਤ
ਅਜਨਾਲਾ, 31 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਨਾਲ ਲੱਗਦੇ ਪਿੰਡ ਲੱਖੂਵਾਲ ਵਿਖੇ ਕੁਝ ਸਮਾਂ ਪਹਿਲਾਂ ਚੱਲੀ ਗੋਲੀ 'ਚ ਗੰਭੀਰ ਜ਼ਖ਼ਮੀ ਹੋਏ ਇਸ ਖੇਤਰ ਦੇ ਨਾਮਵਰ ਨੌਜਵਾਨ ਦੀਪਇੰਦਰ ਸਿੰਘ ਦੀਪੂ ਲੱਖੂਵਾਲੀਆ ਦੀ ਮੌਤ ਹੋ ਗਈ ਹੈ । ਇਸ ਦਾ ਪਤਾ ਲੱਗਦਿਆ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਪੁਸ਼ਟੀ ਘਟਨਾ ਸਥਾਨ 'ਤੇ ਮੌਕੇ ਦਾ ਜਾਇਜ਼ਾ ਲੈਣ ਪੁੱਜੇ ਐਸ.ਐਸ.ਪੀ .ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ I ਇਸ ਗੋਲੀਕਾਂਡ ਵਿਚ ਚਾਰ ਹੋਰ ਵਿਅਕਤੀ ਸੁੱਖਚਰਨਜੀਤ ਸਿੰਘ, ਸਵਰਨਜੀਤ ਸਿੰਘ, ਸੰਦੀਪ ਸਿੰਘ ਅਤੇ ਮੇਜਰ ਸਿੰਘ ਜ਼ਖ਼ਮੀ ਹੋਏ ਹਨ I