ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ ਤੇ ਰੇਣੂਕਾ ਸਿੰਘ ਆਈ.ਸੀ.ਸੀ. ਦੀ ਵਨਡੇ ਟੀਮ ਵਿਚ ਸ਼ਾਮਿਲ

ਦੁਬੱਈ, 24 ਜਨਵਰੀ- ਭਾਰਤੀ ਬੱਲੇਬਾਜ਼ਾਂ ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ ਤੇ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਵਲੋਂ ਐਲਾਨੀ ਗਈ ਸਾਲ 2022 ਦੀ ਮਹਿਲਾ ਵਨਡੇ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।