ਹਰਦੋਈ ’ਚ ਅਖਿਲੇਸ਼ ਯਾਦਵ ਦਾ ਕਾਫ਼ਲਾ ਹਾਦਸਾਗ੍ਰਸਤ
ਲਖਨਊ, 3 ਫਰਵਰੀ- ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕਾਫ਼ਲਾ ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ’ਚ ਅਖਿਲੇਸ਼ ਦੇ ਕਾਫ਼ਲੇ ਦੀਆਂ 6 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਹਾਦੇਸ ਵਿਚ ਹੋਏ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।