ਨਿਊਜ਼ੀਲੈਂਡ ਵਿਚ ਮੀਂਹ ਕਾਰਨ 3 ਲੋਕਾਂ ਦੀ ਮੌਤ

ਵੈਲਿੰਗਟਨ, 28 ਜਨਵਰੀ- ਨਿਊਜ਼ੀਲੈਂਡ ਵਿਚ ਮੀਂਹ ਕਾਰਨ ਆਏ ਹੜ੍ਹ ਵਿਚ ਹੋਏ ਨੁਕਸਾਨ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਇਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਦੇ ਲਾਪਤਾ ਹੋਣ ਦੀ ਖ਼ਬਰ ਹੈ। ਉਨ੍ਹਾਂ ਐਮਰਜੈਂਸੀ ਸੇਵਾਵਾਂ ਨਾਲ ਆਪਣੀ ਮੀਟਿੰਗ ਤੋਂ ਬਾਅਦ ਇਕ ਪ੍ਰੈਸ ਬ੍ਰੀਫ਼ਿੰਗ ਵਿਚ ਕਿਹਾ ਕਿ ਇਹ ਬੇਹੱਦ ਦੁਖਦਾਈ ਹੈ। ਹਿਪਕਿਨਜ਼ ਨੇ ਆਕਲੈਂਡ ਵਿਚ ਹੋਏ ਨੁਕਸਾਨ ਦਾ ਵੀ ਸਰਵੇਖਣ ਕੀਤਾ।